ਸੜਕ ਕਰਮਚਾਰੀਆਂ ਦੇ ਨੇੜੇ ਗੱਡੀ ਹੌਲੀ ਚਲਾਵੋ

ਸਾਨੂੰ ਸਭ ਨੂੰ ਸੁਰੱਖਿਅਤ ਘਰ ਪਹੁੰਚਣ ਦਾ ਹੱਕ ਹੈ। ਹਰ ਸਾਲ, ਸੜਕ ਕਰਮਚਾਰੀ ਕੰਮ ਦੇ ਦੌਰਾਨ - ਅਕਸਰ ਕੰਮ ਵਾਲੀ ਥਾਂ 'ਤੇ ਲਾਗੂ ਗਤੀ ਸੀਮਾ ਦੀ ਪਾਲਣਾ ਨਾ ਕੀਤੇ ਜਾਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਜਾਂ ਮਾਰੇ ਜਾਂਦੇ ਹਨ।

Image of road worker holding a Stop Go paddle

ਸੜਕੀ ਕੰਮ ਦੇ ਨੇੜੇ ਘਟਾਈਆਂ ਗਈਆਂ ਗਤੀ ਸੀਮਾਵਾਂ ਨੂੰ ਗੱਡੀ ਚਲਾਉਣ ਵਾਲਿਆਂ ਅਤੇ ਸੜਕ ਕਰਮਚਾਰੀਆਂ ਨੂੰ ਸੁਰੱਖਿਅਤ ਰੱਖਣ ਲਈ ਤਿਆਰ ਕੀਤਾ ਗਿਆ ਹੈ। ਉਹਨਾਂ ਦੀ ਪਾਲਣਾ ਕਰਨਾ ਵੀ ਕਾਨੂੰਨ ਹੈ ਅਤੇ ਨਾ-ਪਾਲਣਾ ਕਰਨ 'ਤੇ ਜੁਰਮਾਨੇ ਲਾਗੂ ਹੁੰਦੇ ਹਨ, ਇਨ੍ਹਾਂ ਸਮੇਤ:

  • ਜੁਰਮਾਨਾ ਲੱਗਣਾ
  • ਡੀਮੈਰਿਟ ਪੁਆਇੰਟ ਮਿਲਣਾ
  • ਤੁਹਾਡਾ ਲਾਇਸੈਂਸ ਮੁਅੱਤਲ ਜਾਂ ਰੱਦ ਕੀਤਾ ਜਾਣਾ
  • ਤੁਹਾਡੇ ਵਾਹਨ ਨੂੰ ਜ਼ਬਤ ਕਰਨਾ ਜਾਂ ਚਲਾਉਣ ਤੋਂ ਰੋਕ ਦੇਣਾ

ਸਾਡੀ ਨਵੀਂ ਮੁਹਿੰਮ ਸਾਨੂੰ ਸੜਕੀ ਕੰਮ ਚੱਲਣ ਵਾਲੀਆਂ ਥਾਵਾਂ ਦੇ ਨੇੜੇ ਗੱਡੀ ਹੌਲੀ ਕਰਨ ਅਤੇ ਗਤੀ ਸੀਮਾ ਦੀ ਪਾਲਣਾ ਕਰਨ ਦੀ ਯਾਦ ਦਿਵਾਉਂਦੀ ਹੈ, ਕਿਉਂਕਿ ਇਸ 'ਤੇ ਜ਼ਿੰਦਗੀਆਂ ਨਿਰਭਰ ਕਰਦੀਆਂ ਹਨ।

Was this page helpful?

 

Please tell us why (but don't leave your personal details here - message us if you need help or have questions).