ਵੈਸਟਰਨ ਫ੍ਰੀਵੇਅ 'ਤੇ ਸੜਕ ਬਣਨ ਦਾ ਕੰਮ
Location:
Derrimut, Deer Park
Type:
Road
Status:
Underway
ਵਿਕਟੋਰੀਅਨ ਸਰਕਾਰ ਵੈਸਟ ਰਿੰਗ ਰੋਡ ਅਤੇ ਰੌਬਿਨਸਨ ਰੋਡ ਦੇ ਵਿਚਕਾਰ ਡੇਰਿਮੁਟ ਵਿੱਚ ਵੈਸਟ ਫ੍ਰੀਵੇਅ 'ਤੇ 270-ਮੀਟਰ ਸੜਕ ਦੇ ਇੱਕ ਵੱਡੇ ਹਿੱਸੇ ਦੀ ਮੁਰੰਮਤ ਕਰ ਰਹੀ ਹੈ।
ਅਸੀਂ ਕੀ ਕਰ ਰਹੇ ਹਾਂ
ਪੱਛਮੀ ਫ੍ਰੀਵੇਅ ਨੂੰ ਸੁਰੱਖਿਅਤ ਕਰਨ ਲਈ, ਅਸੀਂ ਪੱਛਮੀ ਰਿੰਗ ਰੋਡ ਅਤੇ ਰੌਬਿਨਸਨ ਰੋਡ ਦੇ ਵਿਚਕਾਰ ਸ਼ਹਿਰ ਤੋਂ ਦੂਰ ਲੇਨਾਂ 'ਤੇ ਕੰਮ ਕਰ ਰਹੇ ਹਾਂ। ਕਰਮਚਾਰੀ ਸ਼ੁੱਕਰਵਾਰ, 17 ਜੂਨ ਨੂੰ ਸ਼ਾਮ 8 ਵਜੇ ਤੋਂ ਸਵੇਰੇ 5 ਵਜੇ ਤੱਕ ਸਾਈਟ 'ਤੇ ਕੰਮ ਕਰਨਗੇ। ਸੋਮਵਾਰ, 20 ਜੂਨ ਨੂੰ..
ਕੀ ਉਮੀਦ ਕਰਨੀ ਹੈ
ਵੈਸਟਰਨ ਫ੍ਰੀਵੇਅ ਸ਼ੁੱਕਰਵਾਰ, 17 ਜੂਨ ਸ਼ਾਮ 8:00 ਵਜੇ ਤੋਂ ਸੋਮਵਾਰ, 20 ਜੂਨ ਨੂੰ ਸਵੇਰੇ 5:00 ਵਜੇ ਵੈਸਟ ਰਿੰਗ ਰੋਡ ਅਤੇ ਰੌਬਿਨਸਨ ਰੋਡ ਵਿਚਕਾਰ ਬੰਦ ਰਹੇਗਾ।
ਸੜਕ ਬੰਦ ਹੋਣ ਦੇ ਦੌਰਾਨ, ਡਰਾਈਵਰਾਂ ਨੂੰ ਪੱਛਮੀ ਰਿੰਗ ਰੋਡ ਤੋਂ ਬੇਲਾਰਤ ਰੋਡ ਤੱਕ ਸਫ਼ਰ ਕਰਨ ਦੀ ਲੋੜ ਹੋਵੇਗੀ। ਪੱਛਮੀ ਰਿੰਗ ਰੋਡ ਰੋਡ 'ਤੇ ਆਉਣ ਤੋਂ ਪਹਿਲਾਂ ਡਰਾਈਵਰ ਬਾਉਂਡਰੀ ਰੋਡ ਤੋਂ ਬਾਹਰ ਜਾ ਸਕਦੇ ਹਨ।
ਇਸ ਸੜਕੀ ਕੰਮ ਦੇ ਦੌਰਾਨ 60 ਮਿੰਟਾਂ ਤੱਕ ਦੀ ਲੰਮੀ ਦੇਰੀ ਹੋਣ ਦੀ ਸੰਭਾਵਨਾ ਹੈ। ਕਿਰਪਾ ਕਰਕੇ ਅਗੇਤੀ ਯੋਜਨਾ ਬਣਾਓ ਅਤੇ ਇਸ ਇਲਾਕੇ ਵਿੱਚ ਹੋਣ ਦੌਰਾਨ ਯਾਤਰਾ ਲਈ ਵੱਧ ਸਮਾਂ ਰੱਖੋ।
ਜਦੋਂ ਅਸੀਂ ਇਸ ਅਹਿਮ ਮੁਰਮੰਤ ਦੇ ਕੰਮਾਂ ਨੂੰ ਪੂਰਾ ਕਰਦੇ ਹਾਂ ਤਾਂ ਤੁਹਾਡੇ ਧੀਰਜ ਅਤੇ ਸਹਿਯੋਗ ਲਈ ਤੁਹਾਡਾ ਧੰਨਵਾਦ।
ਹੋਰ ਜਾਣਕਾਰੀ ਪ੍ਰਾਪਤ ਕਰੋ
ਪੂਰੇ ਸਾਲ ਦੌਰਾਨ ਤੁਹਾਨੂੰ ਚਲਦੇ ਰੱਖਣ ਲਈ ਸਾਡੇ ਦੁਆਰਾ ਕੀਤੀ ਜਾ ਰਹੀ ਮੁਰਮੰਤ ਬਾਰੇ ਹੋਰ ਜਾਣਨ ਲਈ, ਸਾਡੇ Metro Melbourne Maintenance (ਮੈਟਰੋ ਮੈਲਬੌਰਨ ਮੇਨਟੇਨੈਂਸ) ਪੰਨੇ 'ਤੇ ਜਾਓ।
ਸੰਪਰਕ ਵਿੱਚ ਰਹੋ
VicRoads 'ਤੇ ਰੱਖ-ਰਖਾਅ ਟੀਮ ਦੇ ਕਿਸੇ ਮੈਂਬਰ ਨਾਲ ਸੰਪਰਕ ਕਰਨ ਲਈ, ਈਮੇਲ ਕਰੋ: [email protected]