ਮੋਬਾਈਲ ਫ਼ੋਨਾਂ ਅਤੇ ਹੋਰ ਯੰਤਰਾਂ ਲਈ ਨਵੇਂ ਸੜਕ ਨਿਯਮ
ਵਾਹਨ ਚਲਾਉਂਦੇ ਸਮੇਂ ਜਾਂ ਮੋਟਰਬਾਈਕ ਦੀ ਸਵਾਰੀ ਕਰਦੇ ਸਮੇਂ ਕਿ ਕਿਸਮ ਦੇ ਪੋਰਟੇਬਲ, ਪਹਿਨਣਯੋਗ ਅਤੇ ਇਨਬਿਲਟ (ਵਿੱਚੇ ਬਣੇ) ਯੰਤਰਾਂ ਦੀ ਵਰਤੋਂ ਨੂੰ ਨਿਯਮਤ ਕਰਨ ਲਈ ਨਵੇਂ ਸੜਕ ਨਿਯਮ ਪੇਸ਼ ਕੀਤੇ ਜਾ ਰਹੇ ਹਨ। ਇਹ ਨਿਯਮ ਸਾਡੀਆਂ ਸੜਕਾਂ 'ਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਵਿੱਚ ਮੱਦਦ ਕਰਨ ਲਈ ਬਣਾਏ ਗਏ ਹਨ।
ਵਾਹਨ ਚਲਾਉਂਦੇ ਸਮੇਂ ਜਾਂ ਮੋਟਰਬਾਈਕ ਦੀ ਸਵਾਰੀ ਕਰਦੇ ਸਮੇਂ ਕਈ ਕਿਸਮ ਦੇ ਪੋਰਟੇਬਲ, ਪਹਿਨਣਯੋਗ ਅਤੇ ਇਨਬਿਲਟ (ਵਿੱਚੇ ਬਣੇ) ਯੰਤਰਾਂ ਦੀ ਵਰਤੋਂ ਨੂੰ ਨਿਯਮਤ ਕਰਨ ਲਈ ਨਵੇਂ ਸੜਕ ਨਿਯਮ ਪੇਸ਼ ਕੀਤੇ ਜਾ ਰਹੇ ਹਨ। ਇਹ ਨਿਯਮ ਸਾਡੀਆਂ ਸੜਕਾਂ 'ਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਵਿੱਚ ਮੱਦਦ ਕਰਨ ਲਈ ਬਣਾਏ ਗਏ ਹਨ।
ਇਹ ਨਿਯਮ ਸ਼ਾਮਿਲ ਕਰਦੇ ਹਨ:
- ਪੋਰਟੇਬਲ ਯੰਤਰਾਂ (ਨਾ ਲਗਾਏ ਹੋਏ ਮੋਬਾਈਲ ਫ਼ੋਨ, ਟੈਬਲੇਟ) ਨੂੰ;
- ਪਹਿਨਣਯੋਗ ਯੰਤਰਾਂ (ਸਮਾਰਟ ਘੜੀਆਂ, ਪਹਿਨਣਯੋਗ ਹੈੱਡ-ਅੱਪ ਡਿਸਪਲੇ) ਨੂੰ
- ਵਿੱਚੇ ਬਣੇ ਯੰਤਰਾਂ (ਜਾਣਕਾਰੀ, ਨੈਵੀਗੇਸ਼ਨ ਅਤੇ ਮਨੋਰੰਜਨ ਸਿਸਟਮ, ਹੈੱਡ-ਅੱਪ ਡਿਸਪਲੇ ਜੋ ਕਿ ਵਾਹਨ ਦਾ ਪਹਿਲਾਂ ਤੋਂ ਬਣਿਆ ਹਿੱਸਾ ਹੁੰਦਾ ਹੈ) ਨੂੰ
- ਲਗਾਏ ਗਏ ਯੰਤਰਾਂ (ਹੈੱਡ-ਅੱਪ ਡਿਸਪਲੇ, ਟੈਬਲੇਟ, ਮੋਬਾਈਲ ਫ਼ੋਨ, ਮੀਡੀਆ ਪਲੇਅਰ ਆਦਿ ਜੇਕਰ ਸੁਰੱਖਿਅਤ ਢੰਗ ਨਾਲ ਵਾਹਨ ਵਿੱਚ ਜਾਂ ਉੱਤੇ ਲਗਾਏ ਗਏ ਹੋਣ); ਅਤੇ
- ਮੋਟਰ-ਸਾਈਕਲ ਹੈਲਮੇਟ ਵਾਲੇ ਯੰਤਰਾਂ।
ਜਿੰਨ੍ਹਾਂ ਡਰਾਈਵਰਾਂ ਕੋਲ ਆਮ ਤੌਰ 'ਤੇ ਪੂਰਾ ਲਾਇਸੈਂਸ ਹੁੰਦਾ ਹੈ, ਉਹ ਗੱਡੀ ਚਲਾਉਂਦੇ ਸਮੇਂ ਨਾ ਲੱਗੇ ਹੋਏ ਪੋਰਟੇਬਲ ਯੰਤਰ, ਜਿਵੇਂ ਕਿ ਫ਼ੋਨ, ਟੈਬਲੇਟ, ਲੈਪਟਾਪ ਜਾਂ ਕਿਸੇ ਹੋਰ ਯੰਤਰਾਂ ਨੂੰ ਛੂਹ ਨਹੀਂ ਸਕਦੇ ਹਨ।
ਉਹਨਾਂ ਦੇ ਵੱਧ ਸੜਕ ਸੁਰੱਖਿਆ ਜ਼ੋਖਮ ਦੇ ਕਾਰਨ, L ਅਤੇ P ਪਲੇਟਰ ਵਧੇਰੇ ਪਾਬੰਦੀਆਂ ਦੇ ਅਧੀਨ ਹਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ।
ਪੂਰੇ ਲਾਇਸੈਂਸ ਵਾਲੇ ਡਰਾਈਵਰ
ਸਾਰੇ ਯੰਤਰਾਂ ਦੀਆਂ ਕਿਸਮਾਂ (ਪੋਰਟੇਬਲ, ਮਾਊਂਟਡ, ਪਹਿਨਣਯੋਗ ਅਤੇ ਇਨਬਿਲਟ) ਲਈ, ਤੁਹਾਨੂੰ ਡਰਾਈਵਿੰਗ ਕਰਦੇ ਸਮੇਂ ਇਹ ਲਾਜ਼ਮੀ ਨਹੀਂ ਕਰਨਾ ਚਾਹੀਦਾ:
- ਟੈਕਸਟ ਕਰਨਾ, ਨੰਬਰ ਜਾਂ ਚਿੰਨ੍ਹ ਭਰਨਾ
- ਸਕ੍ਰੋਲ (ਜਿਵੇਂ ਕਿ ਵੈੱਬਸਾਈਟਾਂ, ਸੋਸ਼ਲ ਮੀਡੀਆ, ਗਾਣਿਆਂ ਦੀਆਂ ਲਿਸਟਾਂ 'ਤੇ)
- ਵੀਡੀਓ ਗੇਮਾਂ ਜਾਂ ਗੇਮਾਂ ਖੇਡਣਾ ਜਾਂ ਵੀਡੀਓ ਕਾਲਾਂ ਕਰਨਾ
- ਟੈਕਸਟ ਸੁਨੇਹੇ, ਸੋਸ਼ਲ ਮੀਡੀਆ, ਈਮੇਲਾਂ, ਜਾਂ ਫੋਟੋਆਂ ਨੂੰ ਪ੍ਰਦਰਸ਼ਿਤ ਕਰਨਾ
- ਸਰੀਰ ਦੇ ਕਿਸੇ ਵੀ ਹਿੱਸੇ 'ਤੇ ਯੰਤਰ ਨੂੰ ਰੱਖਣਾ, ਜਾਂ ਕਿਸੇ ਯਾਤਰੀ ਨੂੰ ਡਿਵਾਈਸ ਦੇਣਾ।
ਪੋਰਟੇਬਲ ਯੰਤਰ ਜਿਵੇਂ ਕਿ ਬਿਨ੍ਹਾਂ ਲੱਗੇ ਜਾਂ ਖੁੱਲ੍ਹੇ ਮੋਬਾਈਲ ਫ਼ੋਨ, ਟੈਬਲੇਟ, ਲੈਪਟਾਪ, ਮੀਡੀਆ ਪਲੇਅਰ ਅਤੇ ਗੇਮ-ਕੰਨਸੋਲ
ਡ੍ਰਾਈਵਿੰਗ ਕਰਦੇ ਸਮੇਂ (ਗੱਡੀ ਪਾਰਕਿੰਗ ਵਿੱਚ ਖੜੀ ਹੋਣ ਨੂੰ ਛੱਡ ਕੇ), ਤੁਹਾਨੂੰ ਇਹ ਲਾਜ਼ਮੀ ਨਹੀਂ ਕਰਨਾ ਚਾਹੀਦਾ:
- ਪੋਰਟੇਬਲ ਯੰਤਰ ਨੂੰ ਛੂਹਣਾ, ਭਾਵੇਂ ਇਹ ਬੰਦ ਹੋਵੇ
- ਤੁਹਾਨੂੰ ਪੋਰਟੇਬਲ ਯੰਤਰ ਨੂੰ ਆਪਣੀ ਗੋਦ ਵਿੱਚ ਜਾਂ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਜਾਂ ਕੱਪੜਿਆਂ ਵਿੱਚ ਰੱਖਣਾ (ਜਦੋਂ ਤੱਕ ਕਿ ਇਹ ਜੇਬ ਵਿੱਚ ਨਾ ਹੋਵੇ, ਜਾਂ ਤੁਹਾਡੀ ਬੈਲਟ ਜਾਂ ਤੁਹਾਡੇ ਸਰੀਰ ਦੇ ਕਿਸੇ ਹੋਰ ਹਿੱਸੇ ਨਾਲ ਜੁੜੇ ਪਾਊਚ ਵਿੱਚ ਹੋਵੇ।)
- ਵਾਹਨ ਵਿੱਚ ਕਿਸੇ ਹੋਰ ਵਿਅਕਤੀ ਦੁਆਰਾ ਚਲਾਏ ਜਾ ਰਹੇ ਯੰਤਰ ਦੇ ਡਿਸਪਲੇ ਨੂੰ ਦੇਖਣਾ
- ਕਿਸੇ ਯਾਤਰੀ ਨੂੰ ਪੋਰਟੇਬਲ ਯੰਤਰ ਦੇਣਾ
- ਜੇਕਰ ਕੋਈ ਯਾਤਰੀ, ਪੋਰਟੇਬਲ ਯੰਤਰ ਨੂੰ ਡਰਾਈਵਰ ਨੂੰ ਦਿੰਦਾ ਹੈ
ਤੁਸੀਂ ਇਹ ਕਰ ਸਕਦੇ ਹੋ:
- ਇਸਨੂੰ ਆਪਣੇ ਵਾਹਨ ਦੇ ਬਲੂਟੁੱਥ ਨਾਲ ਕਨੈਕਟ ਕਰ ਸਕਦੇ ਹੋ ਅਤੇ ਡਰਾਈਵਿੰਗ ਸ਼ੁਰੂ ਕਰਨ ਤੋਂ ਪਹਿਲਾਂ ਇਸ ਯੰਤਰ ਨੂੰ ਨਜ਼ਰ ਅਤੇ ਪਹੁੰਚ ਤੋਂ ਦੂਰ ਰੱਖ ਦਿਓ।
- ਡਰਾਈਵ-ਥਰੂ ਕਰਨ ਸਮੇਂ ਭੁਗਤਾਨ ਕਰਨ ਲਈ ਮੋਬਾਈਲ ਫ਼ੋਨ ਜਾਂ ਹੋਰ ਯੰਤਰ ਦੀ ਵਰਤੋਂ।
ਲਗਾਏ ਗਏ ਪੋਰਟੇਬਲ ਯੰਤਰ ਜਾਂ ਇਨਬਿਲਟ ਸਿਸਟਮ (ਜਿਵੇਂ ਕਿ ਨੇਵੀਗੇਸ਼ਨ ਜਾਂ ਮਨੋਰੰਜਨ ਸਿਸਟਮਾਂ)
ਇੱਕ ਆਮ ਨਿਯਮ ਦੇ ਤੌਰ 'ਤੇ, ਡਰਾਈਵਰ ਸੰਗੀਤ ਅਤੇ ਨੈਵੀਗੇਸ਼ਨ ਵਰਗੇ ਫੰਕਸ਼ਨਾਂ ਲਈ ਆਪਣੇ ਮਾਊਂਟ ਕੀਤੇ ਜਾਂ ਇਨਬਿਲਟ ਸਿਸਟਮਾਂ ਦੀ ਵਰਤੋਂ ਕਰ ਸਕਦੇ ਹਨ, ਬਸ਼ਰਤੇ ਉਹ ਟੈਕਸਟ, ਸਕ੍ਰੌਲਿੰਗ ਜਾਂ ਤਸਵੀਰਾਂ ਜਾਂ ਵੀਡੀਓ ਨੂੰ ਨਾ ਦੇਖ ਰਹੇ ਹੋਣ। (ਉੱਪਰ ਪਾਬੰਦੀਸ਼ੁਦਾ ਗਤੀਵਿਧੀਆਂ ਦੀ ਪੂਰੀ ਸੂਚੀ ਵੇਖੋ)
ਇਹਨਾਂ ਯੰਤਰਾਂ ਲਈ, ਤੁਸੀਂ ਸਿਰਫ਼ ਇਹਨਾਂ ਨੂੰ ਕਰਨ ਲਈ ਯੰਤਰ ਨੂੰ ਛੂਹ ਜਾਂ ਟੈਪ ਕਰ ਸਕਦੇ ਹੋ:
- ਆਡੀਓ ਕਾਲ ਕਰਨ, ਚੁੱਕਣ ਜਾਂ ਕੱਟਣ ਲਈ
- ਆਡੀਓ ਸਮੱਗਰੀ ਨੂੰ ਚਲਾਉਣ ਜਾਂ ਸਟ੍ਰੀਮ ਕਰਨ ਲਈ
- ਆਵਾਜ਼ ਨੂੰ ਉੱਪਰ-ਨੀਚੇ ਕਰਨ ਲਈ
- ਯੰਤਰ 'ਤੇ ਵਾਹਨ ਨੂੰ ਚਲਾਉਣ ਵਿੱਚ ਤੁਹਾਡੀ ਮੱਦਦ ਕਰਨ ਲਈ ਬਣਾਏ ਗਏ ਫੰਕਸ਼ਨ ਦੀ ਵਰਤੋਂ ਕਰਨ ਲਈ
- ਨੈਵੀਗੇਸ਼ਨ ਫੰਕਸ਼ਨ ਦੀ ਵਰਤੋਂ ਕਰਨ ਲਈ
- ਯੰਤਰ 'ਤੇ ਡਰਾਈਵਰ ਦੇ ਵਿਵਹਾਰ ਜਾਂ ਸਥਿਤੀ ਦੀ ਨਿਗਰਾਨੀ ਕਰਨ ਲਈ ਬਣਾਏ ਗਏ ਫੰਕਸ਼ਨ ਦੀ ਵਰਤੋਂ ਕਰਨ ਲਈ, ਜਾਂ
- ਪੇਸ਼ੇਵਰ ਡਰਾਈਵਿੰਗ ਕੰਮ ਨੂੰ ਪੂਰਾ ਕਰਨ ਲਈ
ਮੋਟਰਸਾਈਕਲ ਹੈਲਮੇਟ
ਮੋਟਰਬਾਈਕ ਸਵਾਰ ਹੈਲਮੇਟ ਯੰਤਰਾਂ ਨੂੰ ਚਲਾਉਣ ਲਈ ਕੇਵਲ ਉਹੀ ਚੀਜ਼ਾਂ ਕਰ ਸਕਦੇ ਹਨ ਜੋ ਯੰਤਰ ਨੂੰ ਸੰਖੇਪ ਵਿੱਚ ਛੂਹਣ, ਜਾਂ ਆਵਾਜ਼ ਨਿਰਦੇਸ਼ਾਂ ਦੀ ਵਰਤੋਂ ਕਰਨ ਤੱਕ ਸੀਮਿਤ ਹਨ:
- ਯੰਤਰ 'ਤੇ ਆਡੀਓ ਕਾਲ ਕਰਨ, ਚੁੱਕਣ ਜਾਂ ਕੱਟਣ ਲਈ
- ਯੰਤਰ 'ਤੇ ਆਡੀਓ ਸਮੱਗਰੀ ਚਲਾਓਣ ਜਾਂ ਸਟ੍ਰੀਮ ਲਈ
- ਯੰਤਰ 'ਤੇ ਵਾਹਨ ਨੂੰ ਚਲਾਉਣ ਵਿੱਚ ਡਰਾਈਵਰ ਦੀ ਮੱਦਦ ਕਰਨ ਲਈ ਬਣਾਏ ਗਏ ਫੰਕਸ਼ਨ ਦੀ ਵਰਤੋਂ ਕਰਨ ਲਈ
- ਯੰਤਰ 'ਤੇ ਨੈਵੀਗੇਸ਼ਨ ਫੰਕਸ਼ਨ ਦੀ ਵਰਤੋਂ ਕਰਨ ਲਈ
- ਯੰਤਰ 'ਤੇ ਡਰਾਈਵਰ ਦੇ ਵਿਵਹਾਰ ਜਾਂ ਸਥਿਤੀ ਦੀ ਨਿਗਰਾਨੀ ਕਰਨ ਲਈ ਬਣਾਏ ਗਏ ਫੰਕਸ਼ਨ ਦੀ ਵਰਤੋਂ ਕਰਨ ਲਈ (ਜਿਵੇਂ ਕਿ ਦਿਲ ਦੀ ਧੜਕਣ ਦਾ ਮਾਨੀਟਰ)
- ਪੇਸ਼ੇਵਰ ਡਰਾਈਵਿੰਗ ਕੰਮ ਨੂੰ ਪੂਰਾ ਕਰਨ ਲਈ, ਅਤੇ
- ਉਪਰੋਕਤ ਵਿੱਚੋਂ ਕਿਸੇ ਵੀ ਲਈ ਆਵਾਜ਼ ਨੂੰ ਉੱਪਰ-ਨੀਚੇ ਕਰਨ ਲਈ।
ਸਮਾਰਟ ਘੜੀਆਂ, ਸਮਾਰਟ ਐਨਕਾਂ ਅਤੇ ਪਹਿਨਣਯੋਗ ਹੈੱਡ-ਅੱਪ ਡਿਸਪਲੇ
ਡ੍ਰਾਈਵਿੰਗ ਕਰਦੇ ਸਮੇਂ (ਗੱਡੀ ਪਾਰਕਿੰਗ ਵਿੱਚ ਖੜੀ ਹੋਣ ਨੂੰ ਛੱਡ ਕੇ), ਤੁਹਾਨੂੰ ਇਹ ਲਾਜ਼ਮੀ ਨਹੀਂ ਕਰਨਾ ਚਾਹੀਦਾ:
- ਯੰਤਰ ਨੂੰ ਛੂਹਣਾ (ਯੰਤਰ ਨੂੰ ਪਹਿਨਣ ਕਾਰਨ ਅਚਾਨਕ ਹੋਏ ਸੰਪਰਕ ਤੋਂ ਇਲਾਵਾ)
- ਯੰਤਰ ਦੀ ਵਰਤੋਂ, ਉਦਾਹਰਨ ਲਈ, ਇਹਨਾਂ ਵਿੱਚੋਂ ਕਿਸੇ ਲਈ:
- ਪੜ੍ਹਨ ਜਾਂ ਲਿਖਣ ਲਈ ਜਿਵੇਂ ਕਿ ਸੁਨੇਹੇ ਅਤੇ ਈਮੇਲ
- ਸੋਸ਼ਲ ਮੀਡੀਆ ਅਤੇ ਫ਼ੋਟੋਆਂ ਦੇਖਣ ਲਈ
- ਵੀਡੀਓ ਕਾਲਾਂ ਵਿੱਚ ਸ਼ਾਮਲ ਹੋਣ ਲਈ
- ਯੰਤਰ 'ਤੇ ਨੈਵੀਗੇਸ਼ਨ ਫੰਕਸ਼ਨ ਦੀ ਵਰਤੋਂ ਕਰਨ ਲਈ
- ਯੰਤਰ 'ਤੇ ਡਰਾਈਵਰ ਦੇ ਵਿਵਹਾਰ ਜਾਂ ਸਥਿਤੀ ਦੀ ਨਿਗਰਾਨੀ ਕਰਨ ਲਈ ਬਣਾਏ ਗਏ ਫੰਕਸ਼ਨ ਦੀ ਵਰਤੋਂ ਕਰਨ ਲਈ
- ਪੇਸ਼ੇਵਰ ਡਰਾਈਵਿੰਗ ਕੰਮ ਨੂੰ ਪੂਰਾ ਕਰਨ ਲਈ।
ਹਾਲਾਂਕਿ, ਤੁਸੀਂ ਹੇਠ ਲਿਖੇ ਕੰਮ ਕਰ ਸਕਦੇ ਹੋ ਪਰ ਸਿਰਫ਼ ਤਾਂ ਜੇਕਰ ਆਵਾਜ਼ ਨਿਯੰਤਰਣ ਦੀ ਵਰਤੋਂ ਕਰਕੇ ਕਰਦੇ ਹੋ:
- ਯੰਤਰ 'ਤੇ ਆਡੀਓ ਕਾਲ ਕਰਨ, ਚੁੱਕਣ ਜਾਂ ਕੱਟਣ ਲਈ
- ਯੰਤਰ 'ਤੇ ਆਡੀਓ ਸਮੱਗਰੀ ਚਲਾਓਣ ਜਾਂ ਸਟ੍ਰੀਮ ਲਈ
- ਆਵਾਜ਼ ਨੂੰ ਉੱਪਰ-ਨੀਚੇ ਕਰਨ ਲਈ।
L ਅਤੇ P ਪਲੇਟਾਂ ਵਾਲੇ ਡਰਾਈਵਰ
ਜਦੋਂ ਧਿਆਨ ਭਟਕਣ ਨਾਲ ਡਰਾਈਵਿੰਗ ਦੀ ਗੱਲ ਆਉਂਦੀ ਹੈ ਤਾਂ L ਅਤੇ P ਪਲੇਟਰ ਵਧੇਰੇ ਪਾਬੰਦੀਆਂ ਦੇ ਅਧੀਨ ਹੁੰਦੇ ਹਨ।
ਡ੍ਰਾਈਵਿੰਗ ਕਰਦੇ ਸਮੇਂ ਕਿਸੇ ਵੀ ਤਰੀਕੇ ਨਾਲ ਬਿਨ੍ਹਾਂ ਮਾਊਂਟ ਕੀਤੇ ਪੋਰਟੇਬਲ ਯੰਤਰ ਨੂੰ ਚਲਾਉਣ ਦੀ ਆਗਿਆ ਨਹੀਂ ਹੈ। ਜੇਕਰ ਤੁਸੀਂ ਆਪਣੇ ਫ਼ੋਨ ਨੂੰ ਸੰਗੀਤ ਜਾਂ ਨੈਵੀਗੇਸ਼ਨ ਲਈ ਵਰਤਣਾ ਚਾਹੁੰਦੇ ਹੋ ਤਾਂ ਇਸਨੂੰ ਮਾਊਂਟ ਕੀਤਾ ਜਾਣਾ ਚਾਹੀਦਾ ਹੈ (ਹੇਠਾਂ ਮਾਊਂਟ ਕੀਤੇ ਪੋਰਟੇਬਲ ਯੰਤਰ ਭਾਗ ਨੂੰ ਦੇਖੋ)।
ਕਾਰਾਂ ਚਲਾਉਂਦੇ ਸਮੇਂ ਜਾਂ ਮੋਟਰਸਾਈਕਲ ਚਲਾਉਣ ਵੇਲੇ L ਅਤੇ P ਪਲੇਟਰ ਇਹ ਨਹੀਂ ਕਰ ਸਕਦੇ ਹਨ:
- ਪੋਰਟੇਬਲ ਯੰਤਰਾਂ (ਜਿਵੇਂ ਕਿ ਮੋਬਾਈਲ ਫ਼ੋਨ, ਟੈਬਲੇਟ ਜਾਂ ਲੈਪਟਾਪ) ਨੂੰ ਕਿਸੇ ਵੀ ਤਰੀਕੇ ਨਾਲ ਚਲਾ, ਜਿਸ ਵਿੱਚ ਫ਼ੋਨ ਕਾਲਾਂ ਅਤੇ ਨੈਵੀਗੇਸ਼ਨ ਸ਼ਾਮਲ ਹਨ
- ਕਿਸੇ ਵੀ ਯੰਤਰ ਨੂੰ ਚਲਾਉਣ ਲਈ ਆਵਾਜ਼ ਨਿਯੰਤਰਣ ਦੀ ਵਰਤੋਂ
- ਟੈਕਸਟ ਕਰਨਾ, ਨੰਬਰ ਜਾਂ ਚਿੰਨ੍ਹ ਭਰਨਾ
- ਸਕ੍ਰੋਲ (ਜਿਵੇਂ ਕਿ ਵੈੱਬਸਾਈਟਾਂ, ਸੋਸ਼ਲ ਮੀਡੀਆ, ਗਾਣਿਆਂ ਦੀਆਂ ਲਿਸਟਾਂ 'ਤੇ)
- ਵੀਡੀਓ ਗੇਮਾਂ ਜਾਂ ਗੇਮਾਂ ਖੇਡਣਾ ਜਾਂ ਵੀਡੀਓ ਕਾਲਾਂ ਕਰਨਾ
- ਟੈਕਸਟ ਸੁਨੇਹੇ, ਸੋਸ਼ਲ ਮੀਡੀਆ, ਈਮੇਲਾਂ, ਜਾਂ ਫੋਟੋਆਂ ਨੂੰ ਪ੍ਰਦਰਸ਼ਿਤ ਕਰਨਾ
- ਸਰੀਰ ਦੇ ਕਿਸੇ ਵੀ ਹਿੱਸੇ 'ਤੇ ਯੰਤਰ ਨੂੰ ਰੱਖਣਾ , ਜਾਂ ਕਿਸੇ ਯਾਤਰੀ ਨੂੰ ਯੰਤਰ ਦੇਣਾ
ਪੋਰਟੇਬਲ (ਮਾਊਂਟ ਨਾ ਕੀਤੇ ਹੋਏ) ਯੰਤਰ, ਜਿਸ ਵਿੱਚ ਫ਼ੋਨ, ਟੈਬਲੇਟ ਅਤੇ ਲੈਪਟਾਪ, ਅਤੇ ਪਹਿਨਣਯੋਗ ਯੰਤਰ (ਸਮਾਰਟ ਘੜੀਆਂ, ਸਮਾਰਟ ਐਨਕਾਂ, ਅਤੇ ਪਹਿਨਣਯੋਗ ਹੈੱਡ-ਅੱਪ ਡਿਸਪਲੇ) ਸ਼ਾਮਲ ਹਨ।
ਤੁਸੀਂ ਗੱਡੀ ਚਲਾਉਂਦੇ ਸਮੇਂ ਮਾਊਂਟ ਨਾ ਕੀਤੇ ਹੋਏ ਜਾਂ ਪਹਿਨਣਯੋਗ ਯੰਤਰਾਂ ਨੂੰ ਬਿਲਕੁਲ ਵੀ ਛੂਹ, ਵਰਤੋਂ ਜਾਂ ਚਲਾ ਨਹੀਂ ਸਕਦੇ, ਨਾ ਹੀ ਆਵਾਜ਼ ਕਮਾਂਡਾਂ ਦੀ ਵਰਤੋਂ ਕਰਦੇ ਸਮੇਂ ਅਤੇ ਨਾ ਹੀ ਪਹਿਲਾਂ ਤੋਂ ਸੈੱਟਅੱਪ ਕਰਕੇ। ਇਸ ਨਿਯਮ ਦਾ ਕੋਈ ਅਪਵਾਦ ਨਹੀਂ ਹੈ।
ਨਾਲ ਹੀ, ਤੁਸੀਂ ਡ੍ਰਾਈਵਿੰਗ ਕਰਦੇ ਸਮੇਂ ਯੰਤਰ ਦੀ ਸਕ੍ਰੀਨ ਨਹੀਂ ਦੇਖ ਸਕਦੇ, ਜਾਂ ਕੋਈ ਯਾਤਰੀ ਤੁਹਾਨੂੰ ਸਕ੍ਰੀਨ ਨਹੀਂ ਦਿਖਾ ਸਕਦਾ, ਜਾਂ ਤੁਹਾਨੂੰ ਕੋਈ ਯੰਤਰ ਨਹੀਂ ਦੇ ਸਕਦਾ ਹੈ।
ਤੁਸੀਂ ਸਮਾਂ ਦੇਖਣ ਲਈ ਆਪਣੀ ਸਮਾਰਟ ਘੜੀ ਦੇਖ ਸਕਦੇ ਹੋ, ਜੇਕਰ ਕੋਈ ਛੂਹਣ ਜਾਂ ਆਵਾਜ਼ ਕਮਾਂਡਾਂ ਦੇਣ ਦੀ ਲੋੜ ਨਹੀਂ ਹੈ।
ਮਾਊਂਟ ਕੀਤੇ ਪੋਰਟੇਬਲ ਯੰਤਰ ਜਾਂ ਇਨਬਿਲਟ ਸਿਸਟਮ (ਜਿਵੇਂ ਕਿ ਨੈਵੀਗੇਸ਼ਨ, ਤਾਪਮਾਨ ਨਿਯੰਤਰਣ ਜਾਂ ਮਨੋਰੰਜਨ ਸਿਸਟਮ)
ਇੱਕ L ਜਾਂ P ਪਲੇਟਰ ਦੇ ਰੂਪ ਵਿੱਚ ਤੁਸੀਂ ਇਹ ਕਰ ਸਕਦੇ ਹੋ:
- ਯੰਤਰ ਨੂੰ ਮਾਊਂਟ ਕਰੋ ਜੇਕਰ ਮਾਊਂਟਿੰਗ ਵਪਾਰਕ ਤੌਰ 'ਤੇ ਉਸ ਉਦੇਸ਼ ਲਈ ਤਿਆਰ ਕੀਤੀ ਅਤੇ ਬਣਾਈ ਗਈ ਹੈ।
- ਨੈਵੀਗੇਸ਼ਨ ਅਤੇ ਆਡੀਓ ਚਲਾਉਣ ਲਈ ਮਾਊਂਟ ਕੀਤੇ ਯੰਤਰਾਂ ਦੀ ਵਰਤੋਂ ਕਰੋ (ਜਿਵੇਂ ਕਿ ਸੰਗੀਤ ਜਾਂ ਪੋਡਕਾਸਟ) ਬਸ਼ਰਤੇ ਕਿ ਇਹ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਸੈੱਟਅੱਪ ਕੀਤਾ ਹੋਵੇ। ਤੁਹਾਨੂੰ ਗੀਤ ਬਦਲਣ ਜਾਂ ਕੋਈ ਵੱਖਰਾ ਪਤਾ ਭਰਨ ਲਈ ਗੱਡੀ ਨੂੰ ਰੋਕਣਾ ਅਤੇ ਪਾਰਕ ਕਰਨਾ ਚਾਹੀਦਾ ਹੈ। ਤੁਹਾਨੂੰ ਗੱਡੀ ਚਲਾਉਣ ਦੌਰਾਨ ਕਿਸੇ ਵੀ ਉਦੇਸ਼ ਲਈ ਮਾਊਂਟ ਕੀਤੇ ਯੰਤਰ ਨੂੰ ਛੂਹਣ ਦੀ ਆਗਿਆ ਨਹੀਂ ਹੈ।
- ਨੈਵੀਗੇਸ਼ਨ ਸੈਟਿੰਗਾਂ, ਤਾਪਮਾਨ ਨਿਯੰਤਰਣ ਅਤੇ ਆਡੀਓ ਫੰਕਸ਼ਨਾਂ (ਜਿਵੇਂ ਕਿ ਰੇਡੀਓ) ਵਿੱਚ ਫੇਰ-ਬਦਲ ਕਰਨ ਲਈ ਆਪਣੇ ਇਨਬਿਲਟ ਡਿਵਾਈਸ ਨੂੰ ਸੰਖੇਪ ਵਿੱਚ ਛੂਹੋ।
ਸਮਾਰਟ ਘੜੀਆਂ, ਸਮਾਰਟ ਐਨਕਾਂ ਅਤੇ ਪਹਿਨਣਯੋਗ ਹੈੱਡ-ਅੱਪ ਡਿਸਪਲੇ
ਪਹਿਨਣਯੋਗ ਯੰਤਰਾਂ ਨੂੰ L ਅਤੇ P ਪਲੇਟਰਾਂ ਦੁਆਰਾ ਕਿਸੇ ਵੀ ਤਰੀਕੇ ਨਾਲ ਨਹੀਂ ਚਲਾਇਆ ਜਾ ਸਕਦਾ ਹੈ।
ਤੁਸੀਂ ਇਹ ਨਹੀਂ ਕਰ ਸਕਦੇ:
- ਪਹਿਨਣਯੋਗ ਯੰਤਰ ਨੂੰ ਛੂਹ (ਯੰਤਰ ਪਹਿਨਣ ਵਾਲੇ ਡਰਾਈਵਰ ਦੁਆਰਾ ਯੰਤਰ ਨਾਲ ਅਚਾਨਕ ਹੋਏ ਸੰਪਰਕ ਤੋਂ ਇਲਾਵਾ)
- ਆਵਾਜ਼ ਨਿਯੰਤਰਣ ਦੀ ਵਰਤੋਂ ਕਰਕੇ ਯੰਤਰ ਨੂੰ ਚਲਾ
- ਮੋਟਰ ਵਾਹਨ ਵਿੱਚ ਕਿਸੇ ਹੋਰ ਵਿਅਕਤੀ ਦੁਆਰਾ ਚਲਾਏ ਜਾ ਰਹੇ ਪਹਿਨਣਯੋਗ ਯੰਤਰ ਦਾ ਡਿਸਪਲੇ ਦੇਖ
ਮੋਟਰਸਾਈਕਲ ਹੈਲਮੇਟ
ਬਾਈਕ ਦੀ ਸੁਰੱਖਿਆ ਜਾਂ ਚਲਾਉਣ ਨਾਲ ਸੰਬੰਧਿਤ ਚਿੱਤਰਾਂ ਜਾਂ ਜਾਣਕਾਰੀ ਲਈ ਯੰਤਰ ਦੀ ਵਰਤੋਂ ਕਰਨ ਤੋਂ ਇਲਾਵਾ, L ਅਤੇ P ਪਲੇਟਰ ਸਿਰਫ਼ ਇਹਨਾਂ ਗੱਲਾਂ ਲਈ ਮੋਟਰਬਾਈਕ ਹੈਲਮੇਟ ਯੰਤਰ ਦੀ ਵਰਤੋਂ ਕਰ ਸਕਦੇ ਹਨ:
- ਆਡੀਓ ਸਮੱਗਰੀ ਚਲਾਉਣਾ ਜਾਂ ਸਟ੍ਰੀਮ ਕਰਨਾ (ਸੰਗੀਤ, ਪੌਡਕਾਸਟ, ਆਡੀਓ ਕਿਤਾਬਾਂ)
- ਨੈਵੀਗੇਸ਼ਨ
ਹਾਲਾਂਕਿ, ਤੁਹਾਨੂੰ ਇਹ ਲਾਜ਼ਮੀ ਨਹੀਂ ਕਰਨਾ ਚਾਹੀਦਾ:
- ਉਪਰੋਕਤ ਕਰਦੇ ਸਮੇਂ ਯੰਤਰ ਨੂੰ ਛੂਹਣ ਜਾਂ ਆਵਾਜ਼ ਕੰਟਰੋਲ ਦੀ ਵਰਤੋਂ।
ਤੁਹਾਡੇ ਦੁਆਰਾ ਡ੍ਰਾਈਵਿੰਗ ਸ਼ੁਰੂ ਕਰਨ ਤੋਂ ਪਹਿਲਾਂ ਫੰਕਸ਼ਨਾਂ ਨੂੰ ਸੈੱਟ ਕਰਨ ਦੀ ਲੋੜ ਹੁੰਦੀ ਹੈ, ਅਤੇ ਤੁਹਾਨੂੰ ਸੈਟਿੰਗਾਂ ਨੂੰ ਬਦਲਣ ਲਈ ਰੁਕਣਾ ਚਾਹੀਦਾ ਹੈ।
ਜੁਰਮਾਨੇ
ਮੋਬਾਈਲ ਫ਼ੋਨ (ਜਾਂ ਹੋਰ ਯੰਤਰ) ਦੀ ਗੈਰ-ਕਾਨੂੰਨੀ ਵਰਤੋਂ 555 ਡਾਲਰ ਜੁਰਮਾਨਾ ਅਤੇ ਚਾਰ (4) ਡੀਮੈਰਿਟ ਪੁਆਇੰਟਾਂ ਨੂੰ ਆਕਰਸ਼ਿਤ ਕਰਦੀ ਹੈ।