Punjabi - ਪੰਜਾਬੀ

ਡਰਾਈਵ ਟੈਸਟ ਦੀ ਜਾਣਕਾਰੀ ਪੰਜਾਬੀ ਵਿੱਚ

ਤੁਹਾਨੂੰ ਆਪਣੇ ਮਿਲਣ ਦੇ ਸਮੇਂ 'ਤੇ ਆਪਣੇ ਨਾਲ ਕੀ ਲਿਆਉਣ ਦੀ ਲੋੜ ਹੈ

ਇਸ ਪੰਨੇ ਉੱਤੇ ਤੁਹਾਨੂੰ ਜਾਣਕਾਰੀ ਮਿਲੇਗੀ ਕਿ ਤੁਹਾਨੂੰ ਆਪਣੇ Learner Permit (ਸਿੱਖਣ ਦੇ ਪਰਮਿਟ) ਟੈਸਟ, ਹੈਜ਼ਰਡ ਪਰਸੈਪਸ਼ਨ ਟੈਸਟ (ਖਤਰੇ ਦੀ ਧਾਰਨਾ ਸਬੰਧੀ ਟੈਸਟ) ਜਾਂ ਵਾਹਨ ਚਲਾਉਣ ਦੇ ਟੈਸਟ ਦੀ ਅੱਪੋਇੰਟਮੈਂਟ ਵੇਲੇ Customer Service Centre (ਗਾਹਕ ਸੇਵਾ ਕੇਂਦਰ) ਵਿੱਚ ਕੀ ਨਾਲ ਲੈ ਕੇ ਆਉਣਾ ਚਾਹੀਦਾ ਹੈ।

ਕਿਸੇ ਦੁਭਾਸ਼ੀਏ (ਇੰਟਰਪਰੈਟਰ) ਜਾਂ ਅਨੁਵਾਦਕ (ਟ੍ਰਾਂਸਲੇਟਰ) ਦੀ ਵਰਤੋਂ ਕਰਨਾ

ਜੇ ਤੁਸੀਂ ਅੰਗਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਸਾਡੇ ਨਾਲ ਗੱਲ ਕਰਨੀ ਚਾਹੁੰਦੇ ਹੋ, ਤਾਂ ਸਹਾਇਤਾ ਲਈ ਤੁਸੀਂ ਕਿਸੇ ਇੰਟਰਪਰੈਟਰ ਜਾਂ ਟ੍ਰਾਂਸਲੇਟਰ ਨੂੰ ਫ਼ੋਨ ਕਰ ਸਕਦੇ ਹੋ।

ਮੈ ਦੁਭਾਸ਼ੀਏ ਦੀ ਵਰਤੋਂ ਕਿਵੇਂ ਕਰਾਂ?

ਜੇ ਤੁਹਾਨੂੰ ਅੱਪੋਇੰਟਮੈਂਟ (ਮੁਲਾਕਾਤ) ਬਨਾਉਣ ਜਾਂ ਕੋਈ ਫ਼ਾਰਮ ਭਰਨ ਵਿੱਚ ਸਹਾਇਤਾ ਦੀ ਲੋੜ ਹੈ, ਤਾਂ ਤੁਸੀਂ ਆਪਣੇ ਪਰਿਵਾਰ, ਦੋਸਤ-ਸਹੇਲੀਆਂ ਜਾਂ ਕਿਸੇ VicRoads ਦਫ਼ਤਰ ਤੋਂ ਪ੍ਰਾਪਤ ਕਰ ਸਕਦੇ ਹੋ।

ਜੇ ਤੁਹਾਨੂੰ ਕੋਈ ਦੁਭਾਸ਼ੀਆ ਚਾਹੀਦਾ ਹੈ ਜਾਂ VicRoads ਦੇ ਟੈਸਟ ਵਿੱਚ ਹਾਜ਼ਰ ਹੋਣ ਵਿੱਚ ਸਹਾਇਤਾ ਚਾਹੀਦੀ ਹੈ, ਤਾਂ ਤੁਹਾਨੂੰ VicRoads Customer Service Centre (ਗਾਹਕ ਸੇਵਾ ਕੇਂਦਰ) (External link) ਵਿੱਚ ਜਾਣਾ ਪਵੇਗਾ ਅਤੇ ਅਸੀਂ ਤੁਹਾਡੇ ਲਈ ਇਸ ਨੂੰ ਬੁੱਕ ਕਰ ਸਕਦੇ ਹਾਂ।

ਬੋਲਣ ਜਾਂ ਸੁਣਨ ਦੇ ਵਿਕਾਰ

ਜੇ ਤੁਹਾਨੂੰ ਬੋਲਣ ਜਾਂ ਸੁਣਨ ਸਬੰਧੀ ਕੋਈ ਵਿਕਾਰ ਹੈ, ਤਾਂ ਤੁਸੀਂ ਆਪਣੇ ਟੈਸਟ ਲਈ ਇੱਕ Auslan ਦੁਭਾਸ਼ੀਏ ਦੀ ਵਰਤੋਂ ਕਰ ਸਕਦੇ ਹੋ।

ਫ਼ੋਨ 'ਤੇ ਸਾਡੇ ਨਾਲ ਗੱਲ ਕਰਨ ਲਈ, ਸਾਨੂੰ National Relay Service (External link) ਰਾਹੀਂ ਸੰਪਰਕ ਕਰੋ।

 • TTY ਸੇਵਾ ਵਰਤਣ ਵਾਲੇ 13 36 77 ਮਿਲਾ ਕੇ 13 11 71 'ਤੇ ਗੱਲ ਕਰਵਾਉਣ ਲਈ ਕਹਿਣ।
 • Speak and Listen ਸੇਵਾ ਵਰਤਣ ਵਾਲੇ 1300 555 727 'ਤੇ ਫ਼ੋਨ ਕਰਨ ਅਤੇ 13 11 71 ਨਾਲ ਗੱਲ ਕਰਾਉਣ ਲਈ ਕਹਿਣ

ਤੁਹਾਡੇ ਵਾਹਨ ਚਾਲਕ ਲਾਇਸੈਂਸ, ਲਰਨਰ ਪਰਮਿਟ ਜਾਂ ਦਸਤਾਵੇਜ਼ਾਂ ਦਾ ਅਨੁਵਾਦ ਕਰਵਾਉਣਾ

ਜੇ ਤੁਹਾਡਾ ਵਾਹਨ ਚਾਲਕ ਲਾਇਸੈਂਸ ਜਾਂ learner permit (ਲਰਨਰ ਪਰਮਿਟ) ਅੰਗਰੇਜ਼ੀ ਵਿੱਚ ਨਹੀਂ ਹੈ, ਤਾਂ ਤੁਹਾਨੂੰ ਕਿਸੇ ਤਸਦੀਕਸ਼ੁਦਾ ਨਾਟੀ (NAATI) ਅਨੁਵਾਦਕਰਤਾ ਵੱਲੋਂ, ਜਾਂ ਆਸਟ੍ਰੇਲੀਆ ਵਿੱਚ ਸਥਿਤ ਕਿਸੇ ਉਚਿਤ ਦੂਤਾਵਾਸ ਤੋਂ ਇਸਦਾ ਅਨੁਵਾਦ ਕਰਵਾਉਣਾ ਜ਼ਰੂਰੀ ਹੁੰਦਾ ਹੈ।

ਇਹ ਕਰਵਾਉਣ ਦੀ ਫ਼ੀਸ ਲੱਗ ਸਕਦੀ ਹੈ।

ਕਿਸੇ ਬਾਹਰਲੇ ਮੁਲਕ ਦੇ ਵਾਹਨ ਚਾਲਕ ਲਾਇਸੈਂਸ ਦੇ ਅਨੁਵਾਦ ਵਜੋਂ, ਇੱਕ ਮੌਜੂਦਾ ਅੰਤਰਰਾਸ਼ਟਰੀ ਡ੍ਰਾਇਵਿੰਗ ਪਰਮਿਟ ਵੀ ਮੰਜ਼ੂਰ ਕੀਤਾ ਜਾ ਸਕਦਾ ਹੈ।

ਅੰਤਰਰਾਸ਼ਟਰੀ ਡ੍ਰਾਇਵਿੰਗ ਪਰਮਿਟ ਉਸੇ ਮੁਲਕ ਵੱਲੋਂ ਜਾਰੀ ਕੀਤਾ ਗਿਆ ਹੋਣਾ ਚਾਹੀਦਾ ਹੈ ਜਿੱਥੋਂ ਵਾਹਨ ਚਾਲਕ ਲਾਇਸੈੰਸ ਜਾਰੀ ਹੋਇਆ ਸੀ।

ਅਸੀਂ ਹੇਠਾਂ ਦੱਸੇ ਗਏ ਨਾਟੀ (NAATI) ਤਸਦੀਕਸ਼ੁਦਾ ਅਨੁਵਾਦਕਾਂ ਦੀ ਸਿਫ਼ਾਰਿਸ਼ ਕਰਦੇ ਹਾਂ:

ਹਾਜ਼ਰ ਹੋ ਕੇ Learner Permit (ਲਰਨਰ ਪਰਮਿਟ) ਦਾ ਟੈਸਟ

ਨਾਲ ਲਿਆਉਣਾ ਨਾ ਭੁੱਲੋ:

 • ਉੱਪਰ ਦੱਸੀ ਗਈ ਤੁਹਾਡੀ ਅੱਪੋਇੰਟਮੈਂਟ ਦੀ ਪੁਸ਼ਟੀ।
  ਇਹ ਪ੍ਰਿੰਟ ਕੀਤੀ ਜਾ ਸਕਦੀ ਹੈ ਜਾਂ ਤੁਹਾਡੇ ਫ਼ੋਨ 'ਤੇ ਦਿਖਾਈ ਜਾ ਸਕਦੀ ਹੈ।
 • ਭਰੀ ਗਈ ਲਾਇਸੈਂਸ ਜਾਂ learner permit (ਸਿੱਖਣ ਦੇ ਪਰਮਿਟ) ਦੀ ਅਰਜ਼ੀ ਦਾ PDF
 • ਤੁਹਾਡੀ ਪਹਿਚਾਣ ਦਾ ਅਸਲ ਸਬੂਤ।
 • ਇਸਦਾ ਸਬੂਤ ਕਿ ਤੁਸੀਂ ਵਿਕਟੋਰੀਆ ਵਿੱਚ ਰਹਿੰਦੇ ਹੋ ।
  ਜੇ ਤੁਹਾਡੇ ਕੋਲ ਤੁਹਾਡੇ ਵਿਕਟੋਰਿਆਈ ਪਤੇ ਦਾ ਕੋਈ ਵੀ ਸਬੂਤ (ਜਿਵੇਂ ਕਿ ਬੈਂਕ ਸਟੇਟਮੈਂਟ, ਬਿਜਲੀ ਪਾਣੀ ਦਾ ਕੋਈ ਬਿੱਲ ਜਾਂ ਕਿਰਾਏਨਾਮੇ ਦਾ ਸਮਝੌਤਾ) ਨਹੀਂ ਹੈ, ਤਾਂ ਇਹ ਯਕੀਨੀ ਬਣਾ ਲਓ ਕਿ ਲਾਇਸੈਂਸ ਅਰਜ਼ੀ ਫ਼ਾਰਮ ਉੱਤੇ 'ਵਿਕਟੋਰਿਆਈ ਰਿਹਾਇਸ਼ ਘੋਸ਼ਣਾ-ਪੱਤਰ' ਉੱਤੇ ਦਸਤਖਤ ਕਰਨ ਲਈ ਤੁਸੀਂ ਕਿਸੇ ਨੂੰ ਆਪਣੇ ਨਾਲ ਲਿਆ ਰਹੇ ਹੋ।
 • ਬਾਹਰਲੇ ਮੁਲਕ ਦਾ ਤੁਹਾਡਾ ਅਸਲ ਲਾਇਸੈਂਸ
 • ਤੁਹਾਡੇ ਲਾਇਸੈਂਸ ਦਾ ਇੱਕ NAATI ਪ੍ਰਮਾਣਿਤ ਅੰਗਰੇਜ਼ੀ ਅਨੁਵਾਦ ਜਾਂ ਅੰਤਰਰਾਸ਼ਟਰੀ ਡ੍ਰਾਇਵਿੰਗ ਪਰਮਿਟ (ਇਹ ਸਿਰਫ਼ ਤਾਂ ਹੀ ਚਾਹੀਦਾ ਹੈ ਜੇ ਤੁਹਾਡਾ ਬਾਹਰਲੇ ਮੁਲਕ ਦਾ ਲਾਇਸੈਂਸ ਅੰਗਰੇਜ਼ੀ ਵਿੱਚ ਨਹੀਂ ਹੈ)
 • ਤੁਹਾਡੀਆਂ ਐਨਕਾਂ ਜਾਂ ਕਾੱਨਟੈਕਟ ਲੈਂਸ (ਜੇ ਆਪਣੀ ਨਜ਼ਰ ਦੇ ਟੈਸਟ ਲਈ ਤੁਹਾਨੂੰ ਇਨ੍ਹਾਂ ਦੀ ਲੋੜ ਹੋਵੇ ਤਾਂ)
 • ਕੋਈ ਵੀ ਡਾਕਟਰੀ ਰਿਪੋਰਟਾਂ (ਜੇ ਤੁਹਾਨੂੰ ਕੋਈ ਸਿਹਤ ਸਮੱਸਿਆ ਹੈ ਜਾਂ ਜੇ ਤੁਸੀਂ ਡਾਕਟਰ ਵੱਲੋਂ ਲਿਖੀਆਂ ਕੋਈ ਦਵਾਈਆਂ ਲੈਂਦੇ ਹੋ, ਜਿਸ ਨਾਲ ਤੁਹਾਡੀ ਗੱਡੀ ਚਲਾਉਣ ਦੀ ਸਮਰੱਥਾ ਉੱਤੇ ਪ੍ਰਭਾਵ ਪੈਂਦਾ ਹੋਵੇ)।
 • ਬਣਦੀ ਫ਼ੀਸ ਦਾ ਭੁਗਤਾਨ।

ਆਪਣੇ ਟੈਸਟਾਂ ਦੀ ਤਿਆਰੀ ਕਿਵੇਂ ਕਰਨੀ ਹੈ

road to solo driving handbook ਪੜ੍ਹੋ ਜਾਂ ਇੱਕ ਅਭਿਆਸ ਟੈਸਟ ਕਰ ਕੇ ਵੇਖੋ

ਆਪਣੀ ਅੱਪੋਇੰਟਮੈਂਟ ਨੂੰ ਕਿਸੇ ਨਵੇਂ ਸਮੇਂ 'ਤੇ ਕਿਵੇਂ ਬਦਲਨਾ ਹੈ

ਜੇ ਤੁਸੀਂ ਆਪਣੀ ਅੱਪੋਇੰਟਮੈਂਟ ਨੂੰ ਕਿਸੇ ਨਵੇਂ ਸਮੇਂ 'ਤੇ ਬਦਲਨਾ ਚਾਹੁੰਦੇ ਹੋ, ਤਾਂ 24 ਘੰਟਿਆਂ ਦੀ ਸੂਚਨਾ ਚਾਹੀਦੀ ਹੁੰਦੀ ਹੈ ਅਤੇ ਨਾਲ ਇਸਦੀ ਫ਼ੀਸ ਵੀ ਲੱਗੇਗੀ।

ਇੱਕ ਵਾਰ ਅੱਪੋਇੰਟਮੈਂਟ ਬੁੱਕ ਹੋ ਜਾਵੇ, ਤਾਂ ਉਹ ਸਿਰਫ਼ ਅੱਪੋਇੰਟਮੈਂਟ ਧਾਰਕ ਵੱਲੋਂ ਹੀ ਬਦਲੀ ਜਾ ਸਕਦੀ ਹੈ।

ਕੀ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਸਿਹਤ ਸਮੱਸਿਆ ਹੈ?

ਜੇ ਤੁਸੀਂ ਡਾਕਟਰ ਵੱਲੋਂ ਦੱਸੀਆਂ ਗਈਆਂ ਦਵਾਈਆਂ ਲੈਂਦੇ ਹੋ ਜਾਂ ਤੁਹਾਨੂੰ ਕੋਈ ਸਿਹਤ ਸਮੱਸਿਆ ਹੈ ਜਿਸ ਨਾਲ ਗੱਡੀ ਚਲਾਉਣ ਦੀ ਤੁਹਾਡੀ ਸਮਰੱਥਾ ਉੱਤੇ ਪ੍ਰਭਾਵ ਪੈ ਸਕਦਾ ਹੈ, ਤਾਂ ਤੁਹਾਨੂੰ ਇਸ ਬਾਰੇ ਸਾਨੂੰ ਦੱਸਣਾ ਪਵੇਗਾ ਅਤੇ ਸਬੰਧਤ ਡਾਕਟਰੀ ਰਿਪੋਰਟਾਂ ਵੀ ਦੇਣੀਆਂ ਪੈਣਗੀਆਂ।

ਅੱਪੋਇੰਟਮੈਂਟਸ ਦੇ ਲਈ ਸੁਰੱਖਿਆ ਸੰਚਾਲਨ ਪ੍ਰਕਿਰਿਆਵਾਂ

ਸਾਰੇ ਗਾਹਕਾਂ ਅਤੇ ਕਰਮਚਾਰੀਆਂ ਦੀ ਸਿਹਤ ਅਤੇ ਸਲਾਮਤੀ ਲਈ, ਸਾਡੇ Customer Service Centres (ਗਾਹਕ ਸੇਵਾ ਕੇਂਦਰਾਂ) 'ਤੇ ਸਾਫ-ਸਫ਼ਾਈ ਦੇ ਕਰੜੇ ਪ੍ਰੋਟੋਕੋਲ (ਨਿਯਮ) ਲਾਗੂ ਰਹਿਣਗੇ।

ਕਿਸੇ ਨੂੰ ਵੀ ਆਪਣੀ ਅੱਪੋਇੰਟਮੈਂਟ 'ਤੇ ਨਹੀਂ ਪਹੁੰਚਣਾ ਚਾਹੀਦਾ ਜੇ ਉਨ੍ਹਾਂ ਦੀ ਤਬੀਯਤ ਠੀਕ ਨਹੀਂ ਹੈ।

ਖਤਰੇ ਦੀ ਧਾਰਨਾ (ਹੈਜ਼ਰਡ ਪਰਸੈਪਸ਼ਨ) ਦਾ ਟੈਸਟ ਆਪ ਜਾ ਕੇ ਦੇਣਾ

ਨਾਲ ਲਿਆਉਣਾ ਨਾ ਭੁੱਲੋ:

 • ਉੱਤੇ ਦੱਸੀ ਗਈ ਤੁਹਾਡੀ ਅੱਪੋਇੰਟਮੈਂਟ ਦੀ ਪੁਸ਼ਟੀ ਦੀ ਕਾਪੀ।
  ਇਹ ਪ੍ਰਿੰਟ ਕੀਤੀ ਜਾ ਸਕਦੀ ਹੈ ਜਾਂ ਤੁਹਾਡੇ ਫ਼ੋਨ 'ਤੇ ਦਿਖਾਈ ਜਾ ਸਕਦੀ ਹੈ।
 • ਤੁਹਾਡਾ learner permit (ਲਰਨਰ ਪਰਮਿਟ) ਜਾਂ ਪਹਿਚਾਣ ਦਾ ਕੋਈ ਸਬੂਤ।
 • ਬਾਹਰਲੇ ਮੁਲਕ ਦਾ ਤੁਹਾਡਾ ਅਸਲ ਲਾਇਸੈਂਸ (ਜੇ ਲਾਗੂ ਹੁੰਦਾ ਹੋਵੇ)।
 • ਤੁਹਾਡੇ ਲਾਇਸੈਂਸ ਦਾ ਇੱਕ NAATI ਪ੍ਰਮਾਣਿਤ ਅੰਗਰੇਜ਼ੀ ਅਨੁਵਾਦ ਜਾਂ ਅੰਤਰਰਾਸ਼ਟਰੀ ਡ੍ਰਾਇਵਿੰਗ ਪਰਮਿਟ (ਇਹ ਸਿਰਫ਼ ਤਾਂ ਚਾਹੀਦੀ ਹੈ ਜੇ ਤੁਹਾਡਾ ਬਾਹਰਲੇ ਮੁਲਕ ਦਾ ਲਾਇਸੈਂਸ ਅੰਗਰੇਜ਼ੀ ਵਿੱਚ ਨਹੀਂ ਹੈ)

ਆਪਣੇ ਟੈਸਟਾਂ ਦੀ ਤਿਆਰੀ ਕਿਵੇਂ ਕਰਨੀ ਹੈ

ਸਾਡਾ ਹੈਜ਼ਰਡ ਪਰਸੈਪਸ਼ਨ ਦਾ ਅਭਿਆਸ ਟੈਸਟ ਕਰ ਕੇ ਵੇਖੋ

ਆਪਣੀ ਅੱਪੋਇੰਟਮੈਂਟ ਨੂੰ ਕਿਸੇ ਨਵੇਂ ਸਮੇਂ 'ਤੇ ਕਿਵੇਂ ਬਦਲਨਾ ਹੈ

ਜੇ ਤੁਸੀਂ ਆਪਣੀ ਅੱਪੋਇੰਟਮੈਂਟ ਨੂੰ ਕਿਸੇ ਨਵੇਂ ਸਮੇਂ 'ਤੇ ਬਦਲਨਾ ਚਾਹੁੰਦੇ ਹੋ, ਤਾਂ 24 ਘੰਟਿਆਂ ਦੀ ਸੂਚਨਾ ਚਾਹੀਦੀ ਹੁੰਦੀ ਹੈ ਅਤੇ ਨਾਲ ਇਸਦੀ ਫ਼ੀਸ ਵੀ ਲੱਗੇਗੀ।

ਇੱਕ ਵਾਰ ਅੱਪੋਇੰਟਮੈਂਟ ਬੁੱਕ ਹੋ ਜਾਵੇ, ਤਾਂ ਉਹ ਸਿਰਫ਼ ਅੱਪੋਇੰਟਮੈਂਟ ਧਾਰਕ ਵੱਲੋਂ ਹੀ ਬਦਲੀ ਜਾ ਸਕਦੀ ਹੈ।

ਅੱਪੋਇੰਟਮੈਂਟਸ ਦੇ ਲਈ ਸੁਰੱਖਿਆ ਸੰਚਾਲਨ ਪ੍ਰਕਿਰਿਆਵਾਂ

ਸਾਰੇ ਗਾਹਕਾਂ ਅਤੇ ਕਰਮਚਾਰੀਆਂ ਦੀ ਸਿਹਤ ਅਤੇ ਸਲਾਮਤੀ ਲਈ, ਸਾਡੇ Customer Service Centres (ਗਾਹਕ ਸੇਵਾ ਕੇਂਦਰਾਂ) 'ਤੇ ਸਾਫ-ਸਫ਼ਾਈ ਦੇ ਕਰੜੇ ਪ੍ਰੋਟੋਕੋਲ (ਨਿਯਮ) ਲਾਗੂ ਰਹਿਣਗੇ।

ਕਿਸੇ ਨੂੰ ਵੀ ਆਪਣੀ ਅੱਪੋਇੰਟਮੈਂਟ 'ਤੇ ਨਹੀਂ ਪਹੁੰਚਣਾ ਚਾਹੀਦਾ ਜੇ ਉਨ੍ਹਾਂ ਦੀ ਤਬੀਯਤ ਠੀਕ ਨਹੀਂ ਹੈ।

ਵਾਹਨ ਚਲਾਉਣ ਦਾ ਟੈਸਟ

ਨਾਲ ਲਿਆਉਣਾ ਨਾ ਭੁੱਲੋ:

 • ਉੱਤੇ ਦੱਸੀ ਗਈ ਤੁਹਾਡੀ ਅੱਪੋਇੰਟਮੈਂਟ ਦੀ ਪੁਸ਼ਟੀ।
  ਇਹ ਪ੍ਰਿੰਟ ਕੀਤੀ ਜਾ ਸਕਦੀ ਹੈ ਜਾਂ ਤੁਹਾਡੇ ਫ਼ੋਨ 'ਤੇ ਦਿਖਾਈ ਜਾ ਸਕਦੀ ਹੈ।
 • ਤੁਹਾਡੀ ਪਹਿਚਾਣ ਦਾ ਅਸਲ ਸਬੂਤ।
 • ਇੱਕ ਉਚਿਤ ਵਾਹਨ।
 • ਬਾਹਰਲੇ ਮੁਲਕ ਦਾ ਤੁਹਾਡਾ ਅਸਲ ਲਾਇਸੈਂਸ
 • ਤੁਹਾਡੇ ਲਾਇਸੈਂਸ ਦਾ ਇੱਕ NAATI ਪ੍ਰਮਾਣਿਤ ਅੰਗਰੇਜ਼ੀ ਅਨੁਵਾਦ ਜਾਂ ਅੰਤਰਰਾਸ਼ਟਰੀ ਡ੍ਰਾਇਵਿੰਗ ਪਰਮਿਟ (ਇਹ ਸਿਰਫ਼ ਤਾਂ ਚਾਹੀਦੀ ਹੈ ਜੇ ਤੁਹਾਡਾ ਬਾਹਰਲੇ ਮੁਲਕ ਦਾ ਲਾਇਸੈਂਸ ਅੰਗਰੇਜ਼ੀ ਵਿੱਚ ਨਹੀਂ ਹੈ)
 • ਤੁਹਾਡੀਆਂ ਐਨਕਾਂ ਜਾਂ ਕਾਨਟੈਕਟ ਲੈਂਸ (ਜੇ ਆਪਣੀ ਨਜ਼ਰ ਦੇ ਟੈਸਟ ਅਤੇ ਗੱਡੀ ਚਲਾਉਣ ਦੇ ਟੈਸਟ ਲਈ ਤੁਹਾਨੂੰ ਇਨ੍ਹਾਂ ਦੀ ਲੋੜ ਹੋਵੇ ਤਾਂ)।
 • ਬਣਦੀ ਫ਼ੀਸ ਦਾ ਭੁਗਤਾਨ।
 • ਤੁਹਾਡੀ ਪੂਰੀ ਕੀਤੀ ਗਈ ਲਾੱਗ ਬੁੱਕ ਜਾਂ ਜੇ ਤੁਹਾਡੀ ਉਮਰ 21 ਸਾਲ ਤੋਂ ਘੱਟ ਹੈ, ਤਾਂ myLearners ਐਪ 'ਤੇ ਪੂਰੇ ਕੀਤੇ ਗਏ ਘੰਟਿਆਂ ਦੇ ਵੇਰਵੇ।

ਆਪਣੇ ਟੈਸਟਾਂ ਦੀ ਤਿਆਰੀ ਕਿਵੇਂ ਕਰਨੀ ਹੈ

ਡਰਾਈਵ ਟੈਸਤ ਦੀ ਚੈੱਕਲਿਸਟ ਪੜ੍ਹ ਲਓ

ਕੀ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਸਿਹਤ ਸਮੱਸਿਆ ਹੈ?

ਜੇ ਤੁਸੀਂ ਡਾਕਟਰ ਵੱਲੋਂ ਦੱਸੀਆਂ ਗਈਆਂ ਦਵਾਈਆਂ ਲੈਂਦੇ ਹੋ ਜਾਂ ਤੁਹਾਨੂੰ ਕੋਈ ਸਿਹਤ ਸਮੱਸਿਆ ਹੈ ਜਿਸ ਨਾਲ ਗੱਡੀ ਚਲਾਉਣ ਦੀ ਤੁਹਾਡੀ ਸਮਰੱਥਾ ਉੱਤੇ ਪ੍ਰਭਾਵ ਪੈ ਸਕਦਾ ਹੈ, ਤਾਂ ਤੁਹਾਨੂੰ ਇਸ ਬਾਰੇ ਸਾਨੂੰ ਦੱਸਣਾ ਪਵੇਗਾ ਅਤੇ ਸਬੰਧਤ ਡਾਕਟਰੀ ਰਿਪੋਰਟਾਂ ਵੀ ਦੇਣੀਆਂ ਪੈਣਗੀਆਂ।

ਅੱਪੋਇੰਟਮੈਂਟਸ ਦੇ ਲਈ ਸੁਰੱਖਿਆ ਸੰਚਾਲਨ ਪ੍ਰਕਿਰਿਆਵਾਂ

ਸਾਰੇ ਗਾਹਕਾਂ ਅਤੇ ਕਰਮਚਾਰੀਆਂ ਦੀ ਸਿਹਤ ਅਤੇ ਸਲਾਮਤੀ ਲਈ, ਸਾਡੇ Customer Service Centres (ਗਾਹਕ ਸੇਵਾ ਕੇਂਦਰਾਂ) 'ਤੇ ਸਾਫ-ਸਫ਼ਾਈ ਦੇ ਕਰੜੇ ਪ੍ਰੋਟੋਕੋਲ (ਨਿਯਮ) ਲਾਗੂ ਰਹਿਣਗੇ।

ਕਿਸੇ ਨੂੰ ਵੀ ਆਪਣੀ ਅੱਪੋਇੰਟਮੈਂਟ 'ਤੇ ਨਹੀਂ ਪਹੁੰਚਣਾ ਚਾਹੀਦਾ ਜੇ ਉਨ੍ਹਾਂ ਦੀ ਤਬੀਯਤ ਠੀਕ ਨਹੀਂ ਹੈ।

ਪਹਿਚਾਣ ਦਾ ਸਬੂਤ

ਸ਼ਨਾਖਤੀ ਦਸਤਾਵੇਜ਼ਾਂ ਦੇ ਪ੍ਰਕਾਰ

ਕਿਸੇ ਗੱਡੀ ਨੂੰ ਰਜਿਸਟਰ ਕਰਵਾਉਣ ਵੇਲੇ ਜਾਂ ਲਾਇਸੈਂਸ ਲੈਂਦੇ ਵੇਲੇ ਤੁਹਾਨੂੰ ਆਪਣੀ ਪਹਿਚਾਣ ਦਾ ਕੋਈ ਸਬੂਤ ਦੇਣਾ ਪੈ ਸਕਦਾ ਹੈ।

ਤੁਹਾਡੀ ਪਹਿਚਾਣ ਦੀ ਪੁਸ਼ਟੀ ਲਈ ਤੁਹਾਡੇ ਲਈ ਆਪ ਕਿਸੇ Customer Service Centres (ਗਾਹਕ ਸੇਵਾ ਕੇਂਦਰ) ਵਿਖੇ ਜਾਣਾ ਲਾਜ਼ਮੀ ਹੈ।

ਸਹੀ ਦਸਤਾਵੇਜ਼ਾਂ ਤੋਂ ਬਿਨਾ ਤੁਸੀਂ ਆਪਣੀ ਅਰਜ਼ੀ ਪੂਰੀ ਨਹੀਂ ਕਰ ਸਕੋਗੇ।

ਮੈਨੂੰ ਪਹਿਚਾਣ ਦੇ ਕਿਹੜੇ ਦਸਤਾਵੇਜ਼ ਚਾਹੀਦੇ ਹਨ?

ਕਿਸੇ ਅਰਜ਼ੀ ਲਈ ਤੁਹਾਨੂੰ ਵੱਧ ਤੋਂ ਵੱਧ ਇਹ ਮੁਹਈਆ ਕਰਵਾਉਣ ਦੀ ਲੋੜ ਹੋਵੇਗੀ:

 • ਸ਼੍ਰੇਣੀ A ਵਿੱਚੋਂ ਸਬੂਤ ਦਾ ਇੱਕ ਦਸਤਾਵੇਜ਼ (ਹੋਂਦ ਵਿੱਚ ਹੋਣ ਦਾ ਪ੍ਰਮਾਣ ਅਤੇ ਪਹਿਚਾਣ ਅਤੇ ਅਰਜ਼ੀਕਾਰ ਦੇ ਵਿੱਚ ਸਾਬਤ ਕਰਦੀ ਕੜੀ ਜਿਵੇਂ ਕਿ ਪਾਸਪੋਰਟ ਜਾਂ ਪੂਰਾ ਆਸਟ੍ਰੇਲੀਆਈ ਜਨਮ ਪ੍ਰਮਾਣ ਪੱਤਰ - ਅਸਲ ਦਸਤਾਵੇਜ਼, ਫ਼ੋਟੋਕਾਪੀਆਂ ਜਾਂ ਤਸਦੀਕ ਕੀਤੀਆਂ ਕਾਪੀਆਂ ਨਹੀਂ)
 • ਸ਼੍ਰੇਣੀ B ਵਿੱਚੋਂ ਸਬੂਤ ਦਾ ਇੱਕ ਦਸਤਾਵੇਜ਼ (ਭਾਈਚਾਰੇ ਵਿੱਚ ਉਸ ਪਹਿਚਾਣ ਨੂੰ ਵਰਤਣ ਦਾ ਸਬੂਤ ਜਿਵੇਂ ਕਿ Medicare ਜਾਂ ਬੈਂਕ ਕਾਰਡ)
 • ਵਿਕਟੋਰੀਆ ਦੀ ਰਿਹਾਇਸ਼ ਦਾ ਕੋਈ ਸਬੂਤ (ਜੇ ਤੁਹਾਡਾ ਪਤਾ ਸ਼੍ਰੇਣੀ A ਜਾਂ ਸ਼੍ਰੇਣੀ B ਦਸਤਾਵੇਜ਼ਾਂ ਉੱਤੇ ਨਹੀਂ ਹੈ)
 • ਨਾਮ ਬਦਲੀ ਦਾ ਕੋਈ ਸਬੂਤ (ਜੇ ਤੁਹਾਡਾ ਨਾਂ ਸ਼੍ਰੇਣੀ A ਅਤੇ ਸ਼੍ਰੇਣੀ B ਦਸਤਾਵੇਜ਼ਾਂ ਉੱਤੇ ਵੱਖੋ-ਵੱਖਰਾ ਹੈ)।

ਝੂਠੀ ਅਤੇ ਗੁਮਰਾਹ ਕਰਨ ਵਾਲੀ ਜਾਣਕਾਰੀ ਜਾਂ ਦਸਤਾਵੇਜ਼ ਦੇਣਾ Road Safety Act 1986 ਅਤੇ/ਜਾਂ Marine Safety Act 2010 ਅਧੀਨ ਇੱਕ ਗੰਭੀਰ ਅਪਰਾਧ ਹੁੰਦਾ ਹੈ ਜਿਸਦਾ ਨਤੀਜਾ ਤੁਹਾਨੂੰ ਜੁਰਮਾਨਾ ਜਾਂ ਜੇਲ੍ਹ ਵੀ ਹੋ ਸਕਦੀ ਹੈ।

ਅਜਿਹੇ ਕਿਸੇ ਦਸਤਾਵੇਜ਼ ਜਾਂ ਜਾਣਕਾਰੀ ਦੇ ਆਧਾਰ 'ਤੇ ਤੁਹਾਨੂੰ ਦਿੱਤੀ ਗਈ ਕੋਈ ਵੀ ਮਨਜ਼ੂਰੀ ਜਾਂ ਕੋਈ ਵੀ ਅਧਿਕਾਰ ਨੂੰ ਵਾਪਸ ਲਿੱਤਾ ਜਾ ਸਕਦਾ ਹੈ ਅਤੇ ਅਤੇ ਫੇਰ ਉਸਦਾ ਕੋਈ ਵੀ ਪ੍ਰਭਾਵ ਨਹੀਂ ਰਹਿ ਜਾਵੇਗਾ।

ਸਵੀਕਾਰ ਕੀਤੇ ਗਏ ਪਹਿਚਾਣ ਦੇ ਦਸਤਾਵੇਜ਼

ਸ਼੍ਰੇਣੀ A ਅਤੇ ਸ਼੍ਰੇਣੀ B ਦੇ ਤੁਹਾਡੇ ਦਸਤਾਵੇਜ਼ਾਂ ਉੱਤੇ ਤੁਹਾਡਾ ਨਾਂ ਤੁਹਾਡਾ ਸਰਨੇਮ (ਫੈਮਲੀ ਨੇਮ) ਅਤੇ ਤੁਹਾਡਾ ਪਹਿਲਾ ਨਾਂ ਅਤੇ ਇਸੇ ਕ੍ਰਮ ਵਿੱਚ ਦਰਸ਼ਾਉਣਾ ਚਾਹੀਦਾ ਹੈ।

 • ਜੇ ਤੁਹਾਡਾ ਇੱਕ ਨਾਲੋਂ ਵੱਧ ਪਹਿਲਾ ਨਾਂ ਹੈ ਤਾਂ ਉਹ ਪਹਿਲਾ ਨਾਂ ਦੋਨਾਂ ਦਸਤਾਵੇਜ਼ਾਂ ਉੱਪਰ ਹੋਣਾ ਚਾਹੀਦਾ ਹੈ।
 • ਜੇ ਤੁਹਾਡਾ ਇੱਕ ਨਾਲੋਂ ਵੱਧ ਫੈਮਲੀ ਨੇਮ (ਸਰਨੇਮ) ਹੈ ਤਾਂ ਸਾਰੇ ਨਾਂ, ਦੋਨਾਂ ਦਸਤਾਵੇਜ਼ਾਂ ਉੱਪਰ ਹੋਣੇ ਚਾਹੀਦੇ ਹਨ।

ਕਿਸੇ ਹੋਰ ਵਿਅਕਤੀ ਜਾਂ ਕੰਪਨੀ ਦੇ ਨਾਂ 'ਤੇ ਕੋਈ ਕਾਰਵਾਈ ਕਰਨੀ।

ਕਿਸੇ ਵਾਹਨ ਨੂੰ ਕਿਸੇ ਹੋਰ ਦੇ ਨਾਂ 'ਤੇ ਰਜਿਸਟਰ ਕਰਨ ਲਈ ਤੁਹਾਨੂੰ ਇੱਕ ਦਸਤਖਤ ਕੀਤਾ ਗਿਆ Authority to Act as an Agent form [PDF 253 Kb] (External link) ਫ਼ਾਰਮ ਚਾਹੀਦਾ ਹੋਵੇਗਾ।

ਵਧੇਰੀ ਜਾਣਕਾਰੀ ਲਈ ਕਿਸੇ ਹੋਰ ਦੀ ਤਰਫ਼ੋਂ ਰਜਿਸਟਰ ਕਰਵਾਉਣ ਬਾਰੇ (External link) ਜਾਣਕਾਰੀ 'ਤੇ ਜਾਓ।

ਸ਼੍ਰੇਣੀ A ਦੇ ਦਸਤਾਵੇਜ਼

ਸ਼੍ਰੇਣੀ A ਦੇ ਦਸਤਾਵੇਜ਼ਾਂ ਉੱਪਰ ਤੁਹਾਡਾ ਫੈਮਲੀ ਨੇਮ, ਪਹਿਲਾ ਨਾਂ ਅਤੇ ਤੁਹਾਡੀ ਜਨਮ ਦੀ ਤਾਰੀਖ ਦਿਸਦੀ ਹੋਣੀ ਚਾਹੀਦੀ ਹੈ।

ਇਹ ਦਸਤਾਵੇਜ਼ ਚਲਦੀ ਹਾਲਤ ਵਿੱਚ ਹੋਣੇ ਚਾਹੀਦੇ ਹਨ ਜਾਂ ਇਨ੍ਹਾਂ ਦੀ ਤਾਰੀਖ ਨਿਕਲੇ ਨੂੰ ਦੋ ਸਾਲਾਂ ਨਾਲੋਂ ਵੱਧ ਸਮਾਂ ਨਾ ਗੁਜ਼ਰਿਆ ਹੋਵੇ।

ਸਵੀਕਾਰਯੋਗ ਸ਼੍ਰੇਣੀ A ਦਸਤਾਵੇਜ਼

 • ਆਸਟ੍ਰੇਲੀਆਈ ਫ਼ੋਟੋ ਵਾਹਨ ਚਾਲਕ ਲਾਇਸੈਂਸ ਜਾਂ learner permit (ਲਰਨਰ ਪਰਮਿਟ) ਫ਼ੋਟੋ ਕਾਰਡ।
 • ਵਿਕਟੋਰਿਆਈ ਮਰੀਨ ਲਾਇਸੈਂਸ ਫ਼ੋਟੋ ਕਾਰਡ।
 • ਵਿਕਟੋਰਿਆਈ ਹਥਿਆਰ (ਫਾਇਰਆਰਮ) ਲਾਇਸੈਂਸ ਫ਼ੋਟੋ ਕਾਰਡ।
 • ਵਿਕਟੋਰਿਆਈ ਸੁਰੱਖਿਆ ਗਾਰਡ/ਭੀੜ-ਭਾੜ ਕਾਬੂ-ਕਰਤਾ ਫ਼ੋਟੋ ਕਾਰਡ।
 • ਆਸਟ੍ਰੇਲੀਆਈ ਪਾਸਪੋਰਟ।
 • ਬਾਹਰਲੇ ਮੁਲਕ ਦਾ ਪਾਸਪੋਰਟ (ਜੇ ਇਸਦੀ ਤਾਰੀਖ ਖਤਮ ਹੋਏ ਨੂੰ ਦੋ ਸਾਲਾਂ ਤੋਂ ਵੱਧ ਹੋ ਚੁੱਕੇ ਹਨ, ਤਾਂ ਇਹ ਸਵੀਕਾਰ ਤਾਂ ਕੀਤਾ ਜਾਵੇਗਾ ਜੇ ਇਸਦੇ ਨਾਲ ਇੱਕ ਚਲਦੀ ਹਾਲਤ ਦਾ ਆਸਟ੍ਰੇਲੀਆਈ ਵੀਜ਼ਾ ਨਾਲ ਹੋਵੇ)।
 • Passport Office ਵੱਲੋਂ ਜਾਰੀ ਕੀਤਾ ਗਿਆ ਪਹਿਚਾਣ ਦਾ ਪ੍ਰਮਾਣ ਪੱਤਰ।
 • Passport Office ਵੱਲੋਂ ਜਾਰੀ ਕੀਤਾ ਗਿਆ ਕਨਵੈਨਸ਼ਨ ਯਾਤਰਾ ਦਸਤਾਵੇਜ਼।
 • Passport Office ਵੱਲੋਂ ਜਾਰੀ ਕੀਤਾ ਗਿਆ ਕੋਈ ਪਹਿਚਾਣ ਪੱਤਰ (ਆਮ ਤੌਰ 'ਤੇ ਨਾਰਫੋਕ ਆਈਲੈਂਡ ਜਾ ਰਹੇ ਯਾਤਰੀਆਂ ਨੂੰ ਦਿੱਤਾ ਜਾਂਦਾ ਹੈ)।
 • ਆਸਟ੍ਰੇਲੀਆਈ ਪੁਲਿਸ ਅਫਸਰ ਫ਼ੋਟੋ ਪਹਿਚਾਣ ਕਾਰਡ।
 • Department of Foreign Affairs and Trade ਵੱਲੋਂ ਜਾਰੀ ਕੀਤਾ ਗਿਆ ਦੂਤਾਵਾਸ ਫ਼ੋਟੋ ਪਹਿਚਾਣ ਕਾਰਡ।
 • Births, Deaths and Marriages (ਵਿਆਹ, ਮੌਤਾਂ ਅਤੇ ਵਿਆਹਾਂ ਦਾ ਵਿਭਾਗ) ਵੱਲੋਂ ਜਾਰੀ ਕੀਤਾ ਗਿਆ ਪੂਰਾ ਆਸਟ੍ਰੇਲੀਆਈ ਜਨਮ ਦਾ ਪ੍ਰਮਾਣ ਪੱਤਰ। (ਨੋਟ ਕਰੋ: ਜਨਮ ਐਬਸਟਰੈਕਟ ਅਤੇ ਯਾਦਗਾਰੀ ਜਨਮ ਸਰਟੀਫਿਕੇਟ ਸਵੀਕਾਰ ਨਹੀਂ ਕੀਤੇ ਜਾਂਦੇ)।
 • ਆਸਟ੍ਰੇਲੀਆਈ ਨੈਚੁਰਲਾਈਜ਼ੇਸ਼ਨ ਜਾਂ ਨਾਗਰਿਕਤਾ ਸਰਟੀਫਿਕੇਟ, ਜਾਂ ਆਸਟ੍ਰੇਲੀਆ ਯਾਤਰਾ ਕਰ ਕੇ ਆਉਣ ਸਬੰਧੀ ਕੋਈ ਦਸਤਾਵੇਜ਼ ਜਾਂ Department of Immigration and Citizenship ਜਾਂ ਪਾਸਪੋਰਟ ਦਫ਼ਤਰ ਵੱਲੋਂ ਜਾਰੀ ਕੀਤਾ ਗਿਆ ਇੱਕ ImmiCard (ਤਾਰੀਖ ਨਿਕਲਣ ਤੋਂ ਬਾਅਦ 2 ਸਾਲਾਂ ਤੱਕ ਵਰਤਿਆ ਜਾ ਸਕਦਾ ਹੈ)।
 • (NSW RMS ਵੱਲੋਂ 14 ਦਸੰਬਰ 2008 ਤੋਂ ਬਾਅਦ ਜਾਰੀ ਕੀਤਾ ਗਿਆ) ਨਿਊ ਸਾਊਥ ਵੇਲਜ਼ ਫ਼ੋਟੋ ਕਾਰਡ।
 • (NSW RMS ਵੱਲੋਂ ਅਗਸਤ 2008 ਤੋਂ ਬਾਅਦ ਜਾਰੀ ਕੀਤਾ ਗਿਆ) ਜਨਮ ਕਾਰਡ।

ਕਿਰਪਾ ਧਿਆਨ ਦਿਉ: ਝੂਠੀ ਅਤੇ ਗੁਮਰਾਹ ਕਰਨ ਵਾਲੀ ਜਾਣਕਾਰੀ ਜਾਂ ਦਸਤਾਵੇਜ਼ ਦੇਣਾ Road Safety Act 1986 ਅਤੇ/ਜਾਂ Marine Safety Act 2010 ਅਧੀਨ ਇੱਕ ਗੰਭੀਰ ਅਪਰਾਧ ਹੁੰਦਾ ਹੈ ਜਿਸਦਾ ਨਤੀਜਾ ਤੁਹਾਨੂੰ ਜੁਰਮਾਨਾ ਜਾਂ ਜੇਲ੍ਹ ਵੀ ਹੋ ਸਕਦੀ ਹੈ।

ਅਜਿਹੇ ਕਿਸੇ ਦਸਤਾਵੇਜ਼ ਜਾਂ ਜਾਣਕਾਰੀ ਦੇ ਆਧਾਰ 'ਤੇ ਤੁਹਾਨੂੰ ਦਿੱਤੀ ਗਈ ਕੋਈ ਵੀ ਮਨਜ਼ੂਰੀ ਜਾਂ ਕੋਈ ਵੀ ਅਧਿਕਾਰ ਨੂੰ ਵਾਪਸ ਲਿੱਤਾ ਜਾ ਸਕਦਾ ਹੈ ਅਤੇ ਫੇਰ ਉਸਦਾ ਕੋਈ ਵੀ ਪ੍ਰਭਾਵ ਨਹੀਂ ਰਹਿ ਜਾਵੇਗਾ।

ਸ਼੍ਰੇਣੀ B ਦਸਤਾਵੇਜ਼

ਹੇਠਾਂ ਦਿੱਤੇ ਗਏ ਦਸਤਾਵੇਜ਼ਾਂ ਵਿੱਚੋਂ, ਜੋ ਕਿ ਚਾਲੂ ਹਾਲਤ ਵਿੱਚ ਹੋਵੇ।

 • ਰਾਜ ਜਾਂ ਫੈਡਰਲ ਸਰਕਾਰ ਮੁਲਾਜ਼ਮ ਤਸਵੀਰ ਸ਼ੁਦਾ ਪਹਿਚਾਣ ਕਾਰਡ (ID Card)
 • Medicare ਕਾਰਡ।
 • Department of Veterans Affairs ਕਾਰਡ।
 • Pensioner Concession ਕਾਰਡ।
 • Commonwealth ਵੱਲੋਂ ਜਾਰੀ ਕੀਤਾ ਗਿਆ ਕੋਈ ਚਲਦੀ ਹਾਲਤ ਦਾ ਹੱਕਦਾਰੀ ਕਾਰਡ।
 • ਵਿਦਿਆਰਥੀ ਪਹਿਚਾਣ ਕਾਰਡ।
 • ਕੋਈ ਆਸਟ੍ਰੇਲੀਆਈ ਜਾਂ ਬਾਹਰਲੇ ਮੁਲਕ ਦਾ ਕ੍ਰੈਡਿਟ ਕਾਰਡ ਜਾਂ ਕਿਸੇ ਬੈਂਕ, ਬਿਲਡਿੰਗ ਸੁਸਾਇਟੀ ਜਾਂ ਕ੍ਰੈਡਿਟ ਯੂਨੀਅਨ ਵੱਲੋਂ ਜਾਰੀ ਕੋਈ ਖਾਤਾ ਕਾਰਡ।
 • Working with Children Check (ਵਰਕਿੰਗ ਵਿਦ ਚਿਲਡ੍ਰਨ ਚੈੱਕ) ਕਾਰਡ।
 • ਆਸਟ੍ਰੇਲੀਆਈ ਉਮਰ ਦੀ ਪੁਸ਼ਟੀ ਦਾ ਕਾਰਡ।
 • ਆਸਟ੍ਰੇਲੀਆਈ Keypass ਕਾਰਡ।
 • Australian Defence Force ਫ਼ੋਟੋ ਪਹਿਚਾਣ ਕਾਰਡ (ਸਿਵਲ ਸਟਾਫ ਨੂੰ ਛੱਡ ਕੇ)।

ਜਾਂ

ਹੇਠਾਂ ਦੱਸੇ ਗਏ ਦਸਤਾਵੇਜ਼ਾਂ ਵਿੱਚੋਂ ਕੋਈ ਇੱਕ ਜੋ ਇੱਕ ਸਾਲ ਨਾਲੋਂ ਵੱਧ ਪੁਰਾਣਾ ਨਾ ਹੋਵੇ (ਕਿਸੇ ਡਿਵਾਇਸ (ਜਿਵੇਂ ਕਿ ਮੋਬਾਈਲ ਫ਼ੋਨ ਜਾਂ ਟੈਬਲੇਟ) ਉੱਤੇ ਦਿੱਸਣ ਵਾਲੀ ਕੋਈ ਈਲੈਕਟਰੋਨਿਕ ਸਟੇਟਮੇਂਟ ਜਾਂ ਇੰਟਰਨੈਟ ਤੋਂ ਪ੍ਰਿੰਟ ਕੀਤੀਆਂ ਗਈਆਂ ਸਟੇਟਮੈਂਟਾਂ ਸਵੀਕਾਰ ਕੀਤੀਆਂ ਜਾਣਗੀਆਂ):

 • ਪਾਸਬੁੱਕ ਜਾਂ ਬੈਂਕ ਖਾਤੇ ਦੀ ਸਟੇਟਮੈਂਟ ਜਿਸ 'ਤੇ ਉਸ ਸੰਸਥਾ ਦੀ ਲੈਟਰਹੈੱਡ ਜਾਂ ਮੋਹਰ ਲੱਗੀ ਹੋਵੇ
 • ਟੈਲੀਫੋਨ, ਗੈਸ, ਜਾਂ ਬਿਜਲੀ ਦਾ ਬਿੱਲ ਜਿਸ 'ਤੇ ਉਸ ਸੰਸਥਾ ਦੀ ਲੈਟਰਹੈੱਡ ਜਾਂ ਮੋਹਰ ਲੱਗੀ ਹੋਵੇ
 • ATO, Centrelink, ਬੈਂਕ ਅਤੇ Medicare ਵੱਲੋਂ ਕੋਈ ਚਿੱਠੀ, ਜਿਸ 'ਤੇ ਉਸ ਸੰਸਥਾ ਦੀ ਲੈਟਰਹੈੱਡ ਜਾਂ ਮੋਹਰ ਲੱਗੀ ਹੋਵੇ

ਜਾਂ

ਹੇਠਾਂ ਦੱਸੇ ਗਏ ਦਸਤਾਵੇਜ਼ਾਂ ਵਿੱਚੋਂ ਕੋਈ ਇੱਕ, ਜੋ ਕਿ ਦੋ ਸਾਲ ਨਾਲੋਂ ਵੱਧ ਪੁਰਾਣਾ ਨਾ ਹੋਵੇ:

 • ਵਾਟਰ ਰੇਟਸ, council rates (ਕੌਂਸਲ ਰੇਟਸ) ਜਾਂ ਜਮੀਨ ਦੀ ਕੀਮਤ ਦੱਸਦਾ ਨੋਟਿਸ
 • ਇਲੈਕਟੋਰਲ ਚੋਣ ਕਾਰਡ ਜਾਂ ਚੋਣਾਂ ਲਈ ਰਜਿਸਟਰ (ਇਨਰੋਲ) ਕੀਤੇ ਹੋਣ ਦਾ ਕੋਈ ਹੋਰ ਸਬੂਤ
 • ਰੱਖਿਆ ਸੇਵਾਵਾਂ ਸੇਵਾ-ਮੁਕਤੀ ਦੇ ਕਾਗਜ਼
 • ਮੌਜੂਦਾ Victorian Driving Authority ਫ਼ੋਟੋ ਪਹਿਚਾਣ ਕਾਰਡ।

ਸ਼੍ਰੇਣੀ C ਦਸਤਾਵੇਜ਼ - ਪਤਾ ਬਦਲੀ

ਜੇ ਤੁਹਾਡਾ ਵਿਕਟੋਰਿਆਈ ਰਿਹਾਇਸ਼ੀ ਪਤਾ, ਸ਼੍ਰੇਣੀ A ਜਾਂ ਸ਼੍ਰੇਣੀ B ਸਬੂਤ ਦਸਤਾਵੇਜ਼ਾਂ ਉੱਤੇ ਨਹੀਂ ਹੈ ਜਾਂ ਵੱਖਰਾ ਹੈ, ਤਾਂ ਤੁਹਾਨੂੰ ਇਨ੍ਹਾਂ ਵਿੱਚੋਂ ਕਿਸੇ ਇੱਕ ਦਸਤਾਵੇਜ਼ ਦੀ ਲੋੜ ਹੋਵੇਗੀ:

 • ਵਿੱਕਰੀ ਜਾਂ ਕਿਰਾਏਨਾਮੇ ਦਾ ਇਕਰਾਰਨਾਮਾ ਜੋ ਤੁਹਾਡਾ ਮੌਜੂਦਾ ਪਤਾ ਦਿਖਾਉਂਦਾ ਹੋਵੇ
 • ਵਾਹਨ ਚਾਲਕ ਲਾਇਸੈਂਸ ਜਾਂ ਵਾਹਨ ਪੰਜੀਕਰਣ ਦਾ ਮੌਜੂਦਾ ਨਵੀਨੀਕਰਨ ਨੋਟਿਸ
 • Australian Taxation Office Assessment (ਅਸੈਸਮੈਂਟ) ਪੱਤਰ (ਪਿਛਲੇ ਜਾਂ ਮੌਜੂਦਾ ਵਿੱਤੀ ਸਾਲ ਦੀ)
 • ਕੋਈ ਵੱਖਰਾ ਸ਼੍ਰੇਣੀ A ਜਾਂ ਸ਼੍ਰੇਣੀ B ਦਸਤਾਵੇਜ਼ ਜੋ ਤੁਹਾਡਾ ਮੌਜੂਦਾ ਪਤਾ ਵਿਖਾਉਂਦਾ ਹੋਵੇ।

ਜੇ ਤੁਸੀਂ ਅਜੇ ਵੀ ਆਪਣੇ ਵਿਕਟੋਰਿਆਈ ਪਤਾ ਹੋਣ ਨੂੰ ਸਾਬਿਤ ਨਹੀਂ ਕਰ ਪਾ ਰਹੇ ਹੋ, ਤਾਂ ਤੁਹਾਨੂੰ ਕਿਸੇ ਇੱਕ ਰੈਫ਼ਰੀ ਵੱਲੋਂ ਬਿਆਨ ਦੇਣਾ ਪਵੇਗਾ ਜੋ ਕਿ ਇਹ ਲਾਜ਼ਮੀ ਤੌਰ 'ਤੇ:

 • ਕਿਸੇ ਅਜਿਹੇ ਵਿਕਟੋਰਿਆਈ ਲਾਇਸੈਂਸ ਧਾਰਕ ਵੱਲੋਂ ਦਸਤਖਤ ਕੀਤਾ ਗਿਆ ਹੋਵੇ ਜੋ ਤੁਹਾਨੂੰ 12 ਮਹੀਨੇ ਜਾਂ ਇਸ ਤੋਂ ਵੱਧ ਸਮੇਂ ਤੋਂ ਜਾਣਦਾ ਹੋਵੇ ਅਤੇ ਉਸ 'ਤੇ ਰੈਫ਼ਰੀ ਦਾ ਨਾਂ, ਲਾਇਸੈਂਸ ਨੰਬਰ ਅਤੇ ਦਸਤਖਤ ਹੋਣ।
  ਇਹ ਬਿਆਨ ਜਾਂ ਤਾਂ learner permit (ਲਰਨਰ ਪਰਮਿਟ) ਜਾਂ ਲਾਇਸੈਂਸ ਅਰਜ਼ੀ ਫ਼ਾਰਮ ਉੱਤੇ ਦਿੱਤਾ ਜਾ ਸਕਦਾ ਹੈ।

ਸ਼੍ਰੇਣੀ D ਦਸਤਾਵੇਜ਼ - ਨਾਮ ਬਦਲੀ

ਜੇ ਤੁਹਾਡਾ ਨਾਂ ਸ਼੍ਰੇਣੀ A ਜਾਂ ਸ਼੍ਰੇਣੀ B ਸਬੂਤੀ ਦਸਤਾਵੇਜ਼ਾਂ ਤੋਂ ਵੱਖਰਾ ਹੈ, ਤਾਂ ਤੁਹਾਨੂੰ ਇਨ੍ਹਾਂ ਵਿੱਚੋਂ ਕਿਸੇ ਇੱਕ ਦਸਤਾਵੇਜ਼ ਦੀ ਲੋੜ ਹੋਵੇਗੀ:

 • ਵਿਆਹ ਦਾ ਪ੍ਰਮਾਣ ਪੱਤਰ ਜੋ ਕਿ ਔਸਟ੍ਰੇਲਿਆ ਵਿੱਚ Births, Deaths and Marriages (ਜਨਮ, ਮੌਤ ਅਤੇ ਵਿਆਹ ਵਿਭਾਗ) ਵੱਲੋਂ ਜਾਰੀ ਕੀਤਾ ਗਿਆ ਹੋਵੇ।
 • ਤਲਾਕ ਦੇ ਕਾਗਜ਼ (ਜੋ ਵਿਖਾਉਂਦੇ ਹੋਣ ਕਿ ਨਾਂ ਬਦਲ ਕੇ ਕੀ ਹੋਣ ਜਾ ਰਿਹਾ ਹੈ)
 • (ਨਵੰਬਰ 1986 ਤੋਂ ਪਹਿਲਾਂ ਵਿਕਟੋਰੀਆ ਵਿੱਚ ਜਾਰੀ ਕੀਤੀ ਗਈ) Deed Poll
 • (ਨਵੰਬਰ 1986 ਤੋਂ ਪਹਿਲਾਂ ਵਿਕਟੋਰੀਆ ਵਿੱਚ ਜਾਰੀ ਕੀਤਾ ਗਿਆ) Change of name Certificate (ਨਾਂ ਬਦਲੀ ਦਾ ਪ੍ਰਮਾਣ ਪੱਤਰ)।

ਕੰਪਨੀ ਦੇ ਮਾਮਲੇ ਵਿੱਚ, ਪਹਿਚਾਣ ਦਸਤਾਵੇਜ਼

ਜੇ ਕੋਈ ਵਾਹਨ ਕਿਸੇ ਕੰਪਨੀ ਦੇ ਨਾਂ 'ਤੇ registered (ਰਜਿਸਟਰ ਹੋਣਾ) ਹੋਵੇ ਤਾਂ ਹੇਠਾਂ ਦੱਸੀਆਂ ਵਿੱਚੋਂ ਕੋਈ ਇੱਕ ਚਾਹੀਦਾ ਹੋਵੇਗਾ:

 • Australian Company Number (ਆਸਟ੍ਰੇਲਿਅਨ ਕੰਪਨੀ ਨੰਬਰ) (ACN)
  • ਜਦੋਂ registered (ਰਜਿਸਟਰ) ਹੁੰਦੀ ਹੈ, ਤਾਂ ਹਰ ਆਸਟ੍ਰੇਲਿਅਨ ਕੰਪਨੀ ਨੂੰ ਆਪਣਾ ਵਿਲੱਖਣਾ, ਨੌ ਅੰਕਾਂ ਦਾ ਪਹਿਚਾਣ ਨੰਬਰ ਪਹਿਚਾਣ ਦਾ ਨੰਬਰ ਮਿਲਦਾ ਹੈ ਜਿਸ ਨੂੰ Australian Company Number (ਆਸਟ੍ਰੇਲਿਅਨ ਕੰਪਨੀ ਨੰਬਰ) ਕਿਹਾ ਜਾਂਦਾ ਹੈ।
   ਕੰਪਨੀ ਵੱਲੋਂ ਜਾਂ ਕੰਪਨੀ ਦੀ ਤਰਫ਼ੋਂ ਜਾਰੀ ਕੀਤੇ ਗਏ, ਦਸਤਖਤ ਕੀਤੇ ਗਏ ਜਾਂ ਪ੍ਰਕਾਸ਼ਿਤ ਕੀਤੇ ਗਏ ਹਰ ਜਨਤਕ ਦਸਤਾਵੇਜ਼ ਉੱਪਰ ਇਹ ਨੰਬਰ ਲਿਖਿਆ ਹੋਣਾ ਚਾਹੀਦਾ ਹੈ* ਜਾਂ
 • Certificate of Registration (ਪੰਜੀਕਰਣ ਦਾ ਪ੍ਰਮਾਣ ਪੱਤਰ)
  • ACN ਦੇ ਨਾਲ ਨਾਲ, ASIC ਹਰ registered (ਰਜਿਸਟਰ) ਹੋਈ ਕੰਪਨੀ ਨੂੰ ਇੱਕ Certificate of Registration (ਪੰਜੀਕਰਣ ਦਾ ਪ੍ਰਮਾਣ ਪੱਤਰ) ਵੀ ਜਾਰੀ ਕਰਦਾ ਹੈ, ਜਾਂ
 • Certificate of Incorporation (ਇਨਕਾਰਪੋਰੇਸ਼ਨ ਦਾ ਪ੍ਰਮਾਣ ਪੱਤਰ)।

*ਇੱਕ Australian Business Number (ਆਸਟ੍ਰੇਲਿਅਨ ਬਿਜ਼ਨਸ ਨੰਬਰ) (ABN), ACN ਨਾਲੋਂ ਵੱਖਰਾ ਹੁੰਦਾ ਹੈ।

ABN ਇੱਕ ਵਿਲੱਖਣਾ, ਗਿਆਰਾਂ ਅੰਕਾਂ ਦਾ ਇੱਕ ਨੰਬਰ ਹੁੰਦਾ ਹੈ ਜੋ Australian Taxation Office ਨਾਲ ਕਾਰੋਬਾਰੀ ਸੌਦਿਆਂ ਅਤੇ ਦੂਜਿਆਂ ਸਰਕਾਰੀ ਅਜੰਸੀਆਂ ਨਾਲ ਸੌਦੇ ਕਰਨ ਲਈ ਵਰਤਿਆ ਜਾਂਦਾ ਹੈ।

Registered (ਰਜਿਸਟਰ ਹੋਈਆਂ) ਕੰਪਨੀਆਂ ਅਤੇ ਕਾਰੋਬਾਰੀ ਇਕਾਈਆਂ ਜੋ ਕਿ ਔਸਟ੍ਰੇਲਿਆ ਵਿੱਚ ਕਾਰੋਬਾਰ ਕਰਦੀਆਂ ਹਨ, ਉਹ ABN ਲਈ ਅਰਜ਼ੀ ਪਾ ਸਕਦੀਆਂ ਹਨ।

ਨੋਟ ਕਰੋ: Australian Business Num (ਆਸਟ੍ਰੇਲਿਅਨ ਬਿਜ਼ਨਸ ਨੰਬਰ) (ABNs) ਸਵੀਕਾਰਯੋਗ ਸਬੂਤ ਨਹੀਂ ਮੰਨਿਆ ਜਾਂਦਾ ਕਿ ਕੋਈ ਇਕਾਈ ਇੱਕ ਇਨਕਾਰਪੋਰੇਟਿਡ ਇਕਾਈ ਹੈ।

ਕਿਸੇ ਕੰਪਨੀ ਦੀ ਤਰਫ਼ੋਂ ਕੋਈ ਕਾਰਵਾਈ ਕਰਨੀ

ਤੁਹਾਨੂੰ ਦੇਣਾ ਪਵੇਗਾ:

 • ਇੱਕ ਸ਼੍ਰੇਣੀ A ਜਾਂ B ਪਹਿਚਾਣ ਦੇ ਸਬੂਤ ਦਾ ਦਸਤਾਵੇਜ਼
 • ਕੰਪਨੀ ਦੇ ਡਾਇਰੈਕਟਰ ਵੱਲੋਂ ਜਾਂ ਕੰਪਨੀ ਦੁਆਰਾ ਵਰਤੇ ਜਾਣ ਵਾਲੇ ਲੈਟਰਹੈੱਡ ਉੱਤੇ, ਅਧਿਕਾਰ ਦੇ ਪੱਤਰ ਦੀ ਇੱਕ ਅਸਲ ਕਾਪੀ।
  ਇਸ ਉੱਤੇ ਹੇਠਾਂ ਦਿੱਤੀ ਗਈ ਜਾਣਕਾਰੀ ਸ਼ਾਮਲ ਹੋਣੀ ਚਾਹੀਦੀ ਹੈ:
  • ਲੈਟਰਹੈੱਡ ਉੱਤੇ ਕੰਪਨੀ ਦਾ ਪੂਰਾ ਨਾਂ ਅਤੇ ਪਤਾ
  • Australian Company Number (ਆਸਟ੍ਰੇਲਿਅਨ ਕੰਪਨੀ ਨੰਬਰ) (ACN) ਜਾਂ Certificate of Incorporation (ਇਨਕਾਰਪੋਰੇਸ਼ਨ ਦਾ ਪ੍ਰਮਾਣ ਪੱਤਰ)
  • ਕੰਪਨੀ ਦੀ ਤਰਫ਼ੋਂ ਕਾਰਵਾਈ ਕਰਣ ਵਾਲੇ ਵਿਅਕਤੀ ਦਾ ਨਾਂ
  • ਪਨੀ ਦੀ ਤਰਫ਼ੋਂ ਕੀਤੀਆਂ ਜਾ ਸਕਣ ਵਾਲੀਆਂ ਕਾਰਵਾਈਆਂ ਦੀ ਇੱਕ ਸੂਚੀ (ਉਦਾਹਰਨ ਵਜੋਂ ਪੰਜੀਕਰਣ ਦਾ ਨਵੀਨੀਕਰਨ ਕਰਨਾ)

ਜੇ ਕੰਪਨੀ ਦਾ ਕੋਈ ਲੈਟਰਹੈੱਡ ਨਹੀਂ ਹੈ, ਤਾਂ ਏਜੰਟ ਵਜੋਂ ਫੈਸਲੇ ਲੈਣ ਸਬੰਧੀ ਅਧਿਕਾਰ ਫ਼ਾਰਮ [PDF 253 Kb] (External link) ਸਵੀਕਾਰਯੋਗ ਹੈ।

ਹੇਠਾਂ ਦੱਸੀਆਂ ਗਈਆਂ ਗਤੀਵਿਧੀਆਂ ਕਿਸੇ ਦੀ ਟਫੋਨ ਨਹੀਂ ਕੀਤੀਆਂ ਜਾ ਸਕਦੀਆਂ:

 • ਕੋਈ ਟੈਸਟ ਦੇਣਾ
 • ਕੋਈ ਵਰਕ ਡਾਇਰੀ ਖਰੀਦਣੀ
 • ਫ਼ੋਟੋ ਖਿਚਵਾਉਣੀ।

Was this page helpful?

 

Please tell us why (but don't leave your personal details here - message us if you need help or have questions).